The risk of Black Fungus : ਨਵੀਂ ਦਿੱਲੀ: ਦੇਸ਼ ਦੇ ਕਈ ਰਾਜਾਂ ਵਿਚ ਕੋਰੋਨਾ ਤੋਂ ਠੀਕ ਹੋ ਰਹੇ ਦਰਜਨਾਂ ਮਰੀਜ਼ਾਂ ਵਿਚ ਮਿਊਕਰਮਾਈਕੋਸਿਸ ਮਤਲਬ ਦੁਰਲੱਭ ਅਤੇ ਕਦੇ-ਕਦੇ ਖਤਰਨਾਕ ਸਿੱਧ ਹੋਣ ਵਾਲੀ ਬਲੈਕ ਫੰਗਸ ਬੀਮਾਰੀ ਦਾ ਇਨਫੈਕਸ਼ਨ ਸਾਹਮਣੇ ਆ ਰਿਹਾ ਹੈ। ਇਸ ਲਾਗ ਨੇ ਦੇਸ਼ ਵਿੱਚ ਮੈਡੀਕਲ ਮਾਹਰਾਂ ਅਤੇ ਡਾਕਟਰਾਂ ਦੀ ਚਿੰਤਾ ਵਧਾ ਦਿੱਤੀ ਹੈ।
ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਬਲੈਕ ਫੰਗਸ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਟਵੀਟ ਕੀਤਾ, ਜਿਸ ਵਿੱਚ ਇਸਦੇ ਬਹੁਤ ਸਾਰੇ ਮਹੱਤਵਪੂਰਨ ਪਹਿਲੂ ਦਿੱਤੇ ਗਏ ਹਨ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਕਿ ‘ਲਾਗ ਦੀ ਸ਼ੁਰੂਆਤੀ ਪਛਾਣ ਅਤੇ ਇਸ ਦੇ ਬਾਰੇ ਪਹਿਲਾਂ ਤੋਂ ਜਾਣਕਾਰੀ ਹੋਣ ਨਾਲ ਇਸ ਨਾਲ ਨਜਿੱਠਣ ਵਿੱਚ ਆਸਾਨੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਲੱਛਣ ਕੀ ਹਨ, ਇਸਦੀ ਲਾਗ ਕਿਵੇਂ ਹੈ ਅਤੇ ਜੇ ਲਾਗ ਲੱਗ ਗਈ ਹੈ ਤਾਂ ਇਸ ਨਾਲ ਕਿਵੇਂ ਨਜਿੱਠਣਾ ਹੈ।
ਮਿਊਕਰਮਾਈਕੋਸਿਸ ਜਾਂ ਬਲੈਕ ਫੰਗਸ ਕੀ ਹੈ?
ਇਹ ਫੰਗਲ ਇਨਫੈਕਸ਼ਨ ਦੀ ਇਕ ਕਿਸਮ ਹੈ, ਜੋ ਉਨ੍ਹਾਂ ਲੋਕਾਂ ਵਿਚ ਵਧੇਰੇ ਦਿਖਾਈ ਦਿੰਦੀ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਸਿਹਤ ਸਮੱਸਿਆਵਾਂ, ਖ਼ਾਸਕਰ ਸ਼ੂਗਰ, ਪਹਿਲਾਂ ਤੋਂ ਸਿਹਤ ਪ੍ਰੇਸ਼ਾਨੀਆਂ ਝੱਲ ਰਹੇ ਸਰੀਰ ਵਿੱਚ ਵਾਤਾਵਰਣ ਵਿੱਚ ਮੌਜੂਦ ਵਾਇਰਸ, ਬੈਕਟੀਰੀਆ ਜਾਂ ਦੂਜੇ ਪੈਥੋਜਨਸ ਨਾਲ ਲੜਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਅਜਿਹੇ ਵਿੱਚ ਸਰੀਰ ਵਿੱਚ ਫੰਗਲ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ।
ਰੋਗੀ ਇਸ ਨਾਲ ਕਿਵੇਂ ਇਨਫੈਕਟਿਵ ਹੁੰਦਾ ਹੈ?
ਕੋ-ਮਾਰਬੀਡਿਟੀ ਮਤਲਬ ਪਹਿਲਾਂ ਤੋਂ ਇੱਕ ਸਿਹਤ ਸਮੱਸਿਆਵਾਂ, ਐਂਟੀਫੰਗਲ ਥੈਰੇਪੀ, ਬੇਕਾਬੂ ਸ਼ੂਗਰ ਰੋਗ, ਸਟੀਰੌਇਡਜ਼ ਲੈਣ ਕਾਰਨ ਕਮਜ਼ੋਰ ਪ੍ਰਤੀਰੋਧਤਾ ਨਾਲ, ਜਾਂ ਫਿਰ ਆਈਸੀਯੂ ਵਿੱਚ ਲੰਬੇ ਸਮੇਂ ਤੱਕ ਰਹਿਣ ਕਾਰਨ ਕੋਈ ਮਰੀਜ਼ ਇਸ ਤੋਂ ਇਨਫੈਕਟਿਡ ਹੋ ਸਕਦਾ ਹੈ।
ਇਸਦੇ ਲੱਛਣ ਕੀ ਹੋ ਸਕਦੇ ਹਨ?
ਅੱਖਾਂ / ਨੱਕ ਦ ਕਿਨਾਰੇ ਦਰਦ ਹੋਣਾ ਜਾਂ ਫਿਰ ਲਾਲ ਜਿਹੇ ਨਿਸ਼ਾਨ ਪੈਣਾ, ਬੁਖਾਰ, ਸਿਰਦਰਦ, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਖੂਨੀ ਉਲਟੀਆਂ ਅਤੇ ਮਾਨਸਿਕ ਸਥਿਤੀ ’ਤੇ ਅਸਰ ਪੈਣਾ ਇਸ ਇਨਫੈਕਸ਼ਨ ਦੇ ਲੱਛਣ ਹਨ। ਸਿਹਤ ਮੰਤਰੀ ਨੇ ਦੱਸਿਆ ਹੈ ਕਿ ਜੇ ਤੁਹਾਨੂੰ ਲਾਗ ਦਾ ਡਰ ਹੈ ਜਾਂ ਕੋਈ ਲਾਗ ਲੱਗ ਗਈ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ,
ਇਹ ਕਰੋ :
- ਹਾਈਪਰਗਲਾਈਸੀਮੀਆ, ਭਾਵ, ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ।
- ਕੋਵਿਡ ਤੋਂ ਛੁੱਟੀ ਹੋਣ ਤੋਂ ਬਾਅਦ ਸ਼ੂਗਰ ਵਿਚ ਬਲੱਡ ਗਲੂਕੋਜ਼ ਦੇ ਪੱਧਰ ਦੀ ਨਿਗਰਾਨੀ ਕਰੋ।
- ਸਟੀਰੌਇਡ ਦੀ ਵਰਤੋਂ ਸਹੀ ਤਰੀਕੇ ਨਾਲ ਕਰੋ।
- ਆਕਸੀਜਨ ਥੈਰੇਪੀ ਦੇ ਦੌਰਾਨ, ਹਿਉਮਿਡੀਫਾਇਰਸ ਵਿੱਚ ਸਾਫ, ਸਟਰਾਈਲ ਪਾਣੀ ਦੀ ਵਰਤੋਂ ਕਰੋ।
- ਐਂਟੀਬਾਇਓਟਿਕਸ ਜਾਂ ਐਂਟੀ-ਫੰਗਲ ਦਵਾਈਆਂ ਨੂੰ ਸਹੀ ਤਰੀਕੇ ਨਾਲ ਵਰਤੋ।
ਇਹ ਨਾ ਕਰੋ
- ਲਾਗ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ।
- ਬੰਦ ਨੱਕ ਦੇ ਹਰ ਮਾਮਲੇ ਵਿਚ ਇਹ ਨਾ ਸੋਚੋ ਕਿ ਇਹ ਬੈਕਟਰੀਆ ਸਾਈਨਸਾਈਟਿਸ ਕਾਰਨ ਹੈ। ਖ਼ਾਸਕਰ ਉਨ੍ਹਾਂ ਮਰੀਜ਼ਾਂ ਵਿੱਚ ਜਿਨ੍ਹਾਂ ਦੀ ਦਵਾਈ ਦੇ ਕਾਰਨ ਰੋਗ ਰੋਕੂ ਸਮਰੱਥਾ ਘੱਟ ਜਾਂਦੀ ਹੈ।
- ਫੰਗਲ ਸੰਕਰਮਣ ਦਾ ਪਤਾ ਲਗਾਉਣ ਲਈ ਵੱਡੇ ਕਦਮ ਚੁੱਕਣ ਤੋਂ ਸੰਕੋਚ ਨਾ ਕਰੋ।
- ਮਿਊਕਰਮਾਈਕੋਸਿਸ ਹੋਵੇ ਤਾਂ ਇਸ ਦਾ ਇਲਾਜ ਸ਼ੁਰੂ ਕਰਨ ਵਿੱਚ ਜ਼ਰਾ ਵੀ ਸਮਾਂ ਨਾ ਗੁਆਓ।