ਪੰਜਾਬ ਵਿੱਚ ਤਪਦੀ ਗਰਮੀ ਨੇ ਲੋਕਾਂ ਦੇ ਵੱਟ ਕਢਾ ਦਿੱਤੇ ਹਨ। ਪਿਛਲੇ ਦਸ ਦਿਨਾਂ ਤੋਂ ਭਿਆਨਕ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ। ਉੱਪਰੋਂ ਬਿਜਲੀ ਕੱਟ ਲੋਕਾਂ ਦੀ ਬੇਚੈਨੀ ਨੂੰ ਵਧਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਲੋਕ ਹੁਣ ਮੌਸਮ ਦੇ ਤਬਦੀਲੀ ਦਾ ਇੰਤਜ਼ਾਰ ਕਰ ਰਹੇ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਹੁਣ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ।
ਪੰਜਾਬ ਦੇ ਲੋਕਾਂ ਨੂੰ ਦੋ ਦਿਨ ਹੋਰ ਭਿਆਨਕ ਗਰਮੀ ਝੱਲਣੀ ਪਵੇਗੀ ਤੇ ਇਸ ਤੋਂ ਬਾਅਦ ਰਾਹਤ ਮਿਲਣ ਦੇ ਆਸਾਰ ਹਨ। ਵਿਭਾਗ ਦੇ ਅਨੁਸਾਰ, ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਸਾਫ ਰਹੇਗਾ ਅਤੇ ਗਰਮੀ ਦੇ ਕਹਿਰ ਕਾਰਨ ਪਾਰਾ ਵਧੇਗਾ। ਦਿਨ ਦੇ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਬੱਦਲ ਵੇਖੇ ਜਾ ਸਕਦੇ ਹਨ, ਪਰ ਉਹ ਵੀ ਥੋੜ੍ਹੇ ਸਮੇਂ ਲਈ।
ਵਿਭਾਗ ਅਨੁਸਾਰ ਸੋਮਵਾਰ ਨੂੰ ਮੌਸਮ ਪੂਰੀ ਤਰ੍ਹਾਂ ਸਾਫ ਹੋਵੇਗਾ ਅਤੇ ਗਰਮੀ ਦਾ ਪ੍ਰਕੋਪ ਰਹੇਗਾ। ਇਸ ਤੋਂ ਬਾਅਦ 6 ਜੁਲਾਈ ਤੋਂ ਪੰਜਾਬ ਵਿਚ ਮਾਨਸੂਨ ਦੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਕਈਂ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਅਤੇ ਕਈਂ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼। ਮੌਸਮ ਦਾ ਇਹ ਮਿਜਾਜ਼ 10 ਜੁਲਾਈ ਤੱਕ ਬਰਕਰਾਰ ਰਹਿਣ ਦੀ ਉਮੀਦ ਹੈ। ਇਸ ਸਮੇਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਇਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲ ਸਕਦੀ ਹੈ।
ਸਮੇਂ ਤੋਂ ਪਹਿਲਾਂ ਮਾਨਸੂਨ ਦੀ ਆਮਦ ਅਤੇ ਉਸ ਤੋਂ ਬਾਅਦ ਮੌਸਮ ਦੇ ਢਾਂਚੇ ਵਿੱਚ ਤਬਦੀਲੀ ਆਉਂਦੀ ਹੈ। ਸ਼ਨੀਵਾਰ ਨੂੰ ਰਾਜ ਭਰ ਵਿਚ ਤਾਪਮਾਨ ਵਧਣ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਰਾਜ ਦੇ ਬਹੁਤੇ ਖੇਤਰ ਬੱਦਲਵਾਈ ਰਹੇਗੀ।
ਇਹ ਵੀ ਪੜ੍ਹੋ : ਪਾਣੀ ਨਾ ਮਿਲਣ ਕਾਰਨ ਝੋਨੇ ਅਤੇ ਨਰਮ ਫਸਲਾਂ ਖੇਤਾਂ ਵਿਚ ਸੁੱਕਣੀਆਂ ਹੋਈਆਂ ਸ਼ਰੂ