ਮਾਮਲਾ ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਕਮਿਊਨਿਟੀ ਸੈਂਟਰ ਦੇ ਅਧੀਨ ਆਉਂਦੇ ਇਲਾਕਾ ਅੰਦਰੂਨੀ ਲਾਹੌਰੀ ਗੇਟ ਦਾ ਹੈ ਜਿਥੋਂ ਦੇ ਰਹਿਣ ਵਾਲੇ ਕਮਲ ਕਿਸ਼ੋਰ ਨਾਂ ਦੇ ਵਿਅਕਤੀ ਨੂੰ ਉਸ ਦੇ ਹੀ ਪੁੱਤਰ ਅਕਾਸ਼ ਉਰਫ ਜਿੰਮੀ ਨੇ ਜਾਇਦਾਦ ਦੇ ਝਗੜੇ ਦੇ ਚਲਦਿਆਂ ਜ਼ਿੰਦਗੀ ਅਤੇ ਮੌਤ ਦੇ ਕਗਾਰ ‘ਚ ਪਹੁੰਚਾ ਦਿੱਤਾ ਹੈ। ਜੋ ਕਿ ਅੰਮ੍ਰਿਤਸਰ ਦੇ ਸੰਜੀਵਨੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਇਸ ਸੰਬਧੀ ਕਮਲ ਕਿਸ਼ੋਰ ਦੀ ਪਤਨੀ ਕੁਸੁਮ ਨੇ ਦੱਸਿਆ ਕਿ ਉਨ੍ਹਾਂ ਦੇ 3 ਪੁਤਰ ਹਨ ਪਰ ਅਕਾਸ਼ ਉਰਫ ਜਿੰਮੀ ਅਤੇ ਉਸ ਦੀ ਪਤਨੀ ਮਾਨਸੀ ਵਲੋਂ ਜਾਇਦਾਦ ਦੇ ਹਿੱਸੇ ਨੂੰ ਲੈ ਕੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸਦੇ ਚਲਦੇ ਮੇਰੇ ਪਤੀ ਵਲੋਂ ਉਨ੍ਹਾਂ ਨੂੰ ਘਰੋਂ ਅਤੇ ਜਾਇਦਾਦ ਤੋਂ ਬੇਦਖਲ ਕਰ ਦਿਤਾ ਸੀ ਜਿਸਦੇ ਰੰਜਿਸ਼ ਵਜੋਂ ਅਕਾਸ਼ ਅਤੇ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਵਲੋਂ ਸਾਡੇ ਘਰ ਆ ਕੇ ਧਾਵਾ ਬੋਲ ਦਿੱਤਾ ਜਿਸਦੇ ਚਲਦੇ ਮੇਰੇ ਪਤੀ ਕਮਲ ਕਿਸ਼ੋਰ ਨਾਲ ਹੋਈ ਧੱਕਾ ਮੁੱਕੀ ਵਿਚ ਉਨ੍ਹਾਂ ਨੂੰ ਪੈਰਾਲਾਇਜ ਦਾ ਅਟੈਕ ਆ ਗਿਆ ਹੈ ਜਿਨ੍ਹਾਂ ਦੀ ਹਾਲਤ ਹੁਣ ਡਾਕਟਰਾਂ ਵਲੋਂ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਕੁਖੋਂ ਜੰਮਿਆ ਬੇਟਾ ਹੀ ਅੱਜ ਉਨ੍ਹਾਂ ਦੇ ਸੁਹਾਗ ਦੀ ਜਾਨ ਦਾ ਦੁਸ਼ਮਣ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬਧੀ ਉਨ੍ਹਾਂ ਮਹਿਲਾ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਰਾਜਨੀਤਿਕ ਦਬਾਅ ਦੇ ਚਲਦੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋ : Breaking : ਕਾਂਗਰਸ ਹਾਈਕਮਾਨ ਦੀ 3 ਮੈਂਬਰੀ ਕਮੇਟੀ ਵੱਲੋਂ 25 ਵਿਧਾਇਕ ਦਿੱਲੀ ਤਲਬ, ਕੱਲ੍ਹ ਹੋਵੇਗੀ ਬੈਠਕ
ਉਨ੍ਹਾਂ ਮੁਖ ਮੰਤਰੀ ਪੰਜਾਬ ਅਤੇ ਕਮਿਸ਼ਨਰ ਅੰਮ੍ਰਿਤਸਰ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਮਾਮਲੇ ਗਲਬਾਤ ਕਰਦਿਆਂ ਅੰਮ੍ਰਿਤਸਰ ਥਾਣਾ ਡੀ ਡਵੀਜਨ ਕਮਿਊਨਿਟੀ ਸੈਂਟਰ ਇੰਚਾਰਜ ਏ ਐਸ ਆਈ ਹਰਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਸੁਮ ਦੇਵੀ ਵਲੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦਾ ਬੇਟਾ ਅਕਾਸ਼ ਅਤੇ ਉਸਦੀ ਪਤਨੀ ਮਾਨਸੀ ਵਲੋਂ ਜਾਇਦਾਦ ਵਿਚੋਂ ਹਿਸਾ ਲੈਣ ਲਈ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸਦੇ ਰੰਜਿਸ਼ ਵਜੋਂ ਅਕਾਸ਼ ਅਤੇ ਉਸਦੇ ਸਹੁਰੇ ਪਰਿਵਾਰ ਵਲੋਂ ਸਾਡੇ ਘਰ ਧਾਵਾ ਬੋਲਿਆ ਗਿਆ
ਜਿਸਦੇ ਚਲਦੇ ਉਸਦੇ ਪਤੀ ਕਮਲ ਕਿਸ਼ੋਰ ਨਾਲ ਹੋਈ ਧੱਕਾ ਮੁੱਕੀ ਵਿਚ ਉਸ ਨੂੰ ਪੈਰਾਲਾਇਜ ਦਾ ਅਟੈਕ ਆਇਆ ਹੈ ਜੋ ਕਿ ਸੰਜੀਵਨੀ ਹਸਪਤਾਲ ਵਿਚ ਜੇਰੇ ਇਲਾਜ ਹੈ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੀ ਹੈ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸੱਪ ਦੇ ਡੱਸਣ ਨਾਲ 5 ਸਾਲਾ ਮਾਸੂਮ ਦੀ ਹੋਈ ਮੌਤ