ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ SBI ‘ਚੋਂ 2.50 ਲੱਖ ਰੁਪਏ ਕਢਵਾਉਣ ਗਈ ਔਰਤ ਦੇ ਬੈਗ ‘ਚੋ ਚੋਰ 1.50 ਲੱਖ ਰੁਪਏ ਲੈ ਗਈ। ਬੈਂਕ ਦਾ ਹੋਰ ਕੰਮ ਨਿਪਟਾ ਕੇ ਔਰਤ ਨੇ ਜਦੋਂ ਬੈਗ ਵਾਪਸ ਐਕਟਿਵਾ ਵਿੱਚ ਰੱਖਿਆ ਤਾਂ ਉਸ ਨੂੰ ਚੋਰੀ ਹੋਣ ਦਾ ਅਹਿਸਾਸ ਹੋਇਆ।

ਬੈਂਕ ਦੇ ਅਹਾਤੇ ਵਿੱਚ ਲੱਗੇ CCTV ਕੈਮਰਿਆਂ ਵਿੱਚ ਇੱਕ ਲੜਕੀ ਔਰਤ ਦੇ ਪਿੱਛੇ-ਪਿੱਛੇ ਘੁੰਮਦੀ ਨਜ਼ਰ ਆ ਰਹੀ ਹੈ। ਔਰਤ ਨੂੰ ਸ਼ੱਕ ਹੈ ਕਿ ਇਹ ਪੈਸੇ ਚੋਰੀ ਕਰਨ ਵਾਲੀ ਲੜਕੀ ਸੀ। ਔਰਤ ਦੀ ਸ਼ਿਕਾਇਤ ‘ਤੇ ਥਾਣਾ ਬਰਾੜਾ ਦੀ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿੰਡ ਬਰਾੜਾ ਦੀ ਵਸਨੀਕ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਜਸਪਾਲ ਸਿੰਘ ਦੇ ਨਾਂ ਤੇ ਐਸਬੀਆਈ ਵਿੱਚ ਬੱਚਤ ਖਾਤਾ ਖੋਲ੍ਹਿਆ ਹੋਇਆ ਹੈ। ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਉਹ 2.50 ਲੱਖ ਰੁਪਏ ਲੈਣ ਲਈ ਬੈਂਕ ਗਈ ਸੀ। ਉਸ ਨੇ ਬੈਂਕ ਵਿੱਚੋਂ 2.50 ਲੱਖ ਰੁਪਏ ਕਢਵਾ ਲਏ। ਬੈਂਕ ਨੇ ਉਸ ਨੂੰ 500 ਰੁਪਏ ਦੇ ਨੋਟਾਂ ਦੇ 5 ਬੰਡਲ ਦਿੱਤੇ ਸਨ।
ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

ਔਰਤ ਨੇ ਦੱਸਿਆ ਕਿ ਉਸ ਨੇ ਪੈਸੇ ਕੱਪੜੇ ਦੇ ਥੈਲੇ ਵਿੱਚ ਪਾ ਦਿੱਤੇ ਸਨ। ਇਸ ਤੋਂ ਬਾਅਦ ਉਹ ਬੈਂਕ ਦਾ ਹੋਰ ਕੰਮ ਕਰਨ ਲੱਗੀ। ਇੱਥੋਂ ਸਾਰਾ ਕੰਮ ਨਿਪਟਾ ਕੇ ਜਿਵੇਂ ਹੀ ਉਹ ਬੈਗ ਨੂੰ ਆਪਣੀ ਐਕਟਿਵਾ ‘ਚ ਰੱਖਣ ਲੱਗੀ ਤਾਂ ਦੇਖਿਆ ਕਿ ਬੈਗ ਦੇ ਹੇਠਾਂ ਤੋਂ ਕੱਟਾ ਪਿਆ ਸੀ ਅਤੇ 1.50 ਲੱਖ ਰੁਪਏ ਗਾਇਬ ਸਨ। ਔਰਤ ਨੇ ਦੱਸਿਆ ਕਿ ਉਸ ਨੇ ਵਾਪਸ ਬੈਂਕ ਜਾ ਕੇ ਮੈਨੇਜਰ ਨੂੰ ਦੱਸਿਆ। ਬੈਂਕ ਦਾ CCTV ਚੈੱਕ ਕਰਨ ‘ਤੇ ਪਤਾ ਲੱਗਾ ਕਿ ਜਦੋਂ ਉਹ ਪੈਸੇ ਕਢਵਾ ਰਹੀ ਸੀ ਤਾਂ ਉਸ ਦੇ ਪਿੱਛੇ ਇਕ ਲੜਕੀ ਖੜ੍ਹੀ ਸੀ। ਜਦੋਂ ਤੱਕ ਉਹ ਬੈਂਕ ‘ਚ ਰਹੀ, ਉਕਤ ਲੜਕੀ ਉਸ ਦੇ ਪਿੱਛੇ ਘੁੰਮਦੀ ਰਹੀ। ਮੌਕਾ ਦੇਖ ਕੇ ਉਸ ਨੇ ਮੇਰਾ ਕੱਪੜਾ ਥੈਲਾ ਹੇਠਾਂ ਤੋਂ ਕੱਟ ਕੇ 1.50 ਲੱਖ ਰੁਪਏ ਕੱਢ ਲਏ।






















