ਪੰਜਾਬ ਦੇ ਅੰਮ੍ਰਿਤਸਰ ਦੇ ਹਨੂੰਮਾਨ ਮੰਦਿਰ ਵਿੱਚ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਚੋਰਾਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਚੋਰਾਂ ਨੇ ਗੋਲਕ ਤੋੜ ਕੇ ਮੰਦਰ ਦੇ ਚੜਾਵੇ ਸਮੇਤ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਬੰਸਰੀ, ਤ੍ਰਿਸ਼ੂਲ, ਗਾਗਰ ਅਤੇ ਕੀਮਤੀ ਗਹਿਣੇ ਚੋਰੀ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਇਸ ਮੰਦਿਰ ਵਿਚ ਚੋਰੀ ਦੀ ਇਹ ਤੀਜੀ ਘਟਨਾ ਹੈ। ਮੰਦਰ ਕਮੇਟੀ ਨੇ ਪੁਲਿਸ ਨੂੰ ਮੰਗਲਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ।
ਇਸ ਘਟਨਾ ਸਬੰਧੀ ਮੰਦਰ ਕਮੇਟੀ ਦੇ ਮੈਂਬਰ ਅਮਿਤ ਨੇ ਦੱਸਿਆ ਕਿ ਸਵੇਰੇ ਜਦੋਂ ਮੰਦਰ ਖੋਲਿਆ ਗਿਆ ‘ਤਾਂ ਉਸ ਦੇ ਹੋਸ਼ ਉੱਡ ਗਏ। ਮੰਦਰ ਦੇ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੂੰ ਮੰਦਰ ਦੇ ਅੰਦਰ ਰੱਖੇ ਸਮਾਨ ਅਤੇ ਪੈਸਿਆਂ ਦੀ ਪੂਰੀ ਜਾਣਕਾਰੀ ਸੀ। ਚੋਰ ਬਾਹਰੋਂ ਪੌੜੀ ਲੈ ਕੇ ਮੰਦਰ ਵਿੱਚ ਦਾਖਲ ਹੋਏ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਅੰਦਰੋਂ ਗੋਲਕ ‘ਚ ਰੱਖੀ ਨਗਦੀ, ਚਾਂਦੀ ਦੀ ਗਾਗਰ, ਤ੍ਰਿਸ਼ੂਲ, ਚਾਂਦੀ ਦੀ ਬੰਸਰੀ ਅਤੇ ਹੋਰ ਕੀਮਤੀ ਗਹਿਣੇ ਚੋਰੀ ਹੋ ਗਏ ਹਨ। ਇਸ ਕਾਰਨ ਕਰੀਬ 15-16 ਲੱਖ ਦਾ ਨੁਕਸਾਨ ਹੋਇਆ ਹੈ। ਸੂਚਨਾ ਅਨੁਸਾਰ ਚੋਰ ਇਸ ਤੋਂ ਪਹਿਲਾਂ ਵੀ ਦੋ ਵਾਰ ਇਸ ਮੰਦਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
ਇਹ ਵੀ ਪੜ੍ਹੋ : ਰੋਹਤਕ ‘ਚ 10 ਗੁਣਾ ਰਕਮ ਦੇਣ ਦੇ ਨਾਂ ‘ਤੇ ਇੰਜੀਨੀਅਰ ਨਾਲ 1.81 ਕਰੋੜ ਦੀ ਠੱਗੀ, 4 ਦੋਸ਼ੀ ਗ੍ਰਿਫਤਾਰ
ਮੰਦਰ ਕਮੇਟੀ ਨੇ ਪੁਲਿਸ ਨੂੰ ਮਾਮਲਾ ਸੁਲਝਾਉਣ ਅਤੇ ਚੋਰੀ ਹੋਏ ਸਾਮਾਨ ਦਾ ਪਤਾ ਲਾਉਣ ਲਈ ਮੰਗਲਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਦਰ ਤੋਂ 100 ਗਜ਼ ਦੀ ਦੂਰੀ ‘ਤੇ ਚੌਕੀ ਹੋਣ ‘ਤੇ ਵੀ ਸੁਰੱਖਿਆ ਨਹੀਂ ਹੈ। ਜੇਕਰ ਮੰਗਲਵਾਰ ਤੱਕ ਚੋਰੀ ਹੋਇਆ ਸਾਮਾਨ ਨਾ ਮਿਲਿਆ ਤਾਂ ਧਰਨਾ ਦੇ ਕੇ ਰੋਡ ਜਾਮ ਕੀਤਾ ਜਾਵੇਗਾ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਕਨੀਕੀ ਅਤੇ ਸੂਚਨਾ ਦੇ ਆਧਾਰ ‘ਤੇ ਚੋਰਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਗਈ ਹੈ। ਦੋਸ਼ੀਆਂ ਨੂੰ ਜਲਦ ਹੀ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: