ਨਿਊਯਾਰਕ : ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਹੁਣ ਤੱਕ ਦੋ ਸੌ ਕਰੋੜ ਵੈਕਸੀਨ ਦੀਆਂ ਖੁਰਾਕਾਂ ਵੰਡੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 60 ਪ੍ਰਤੀਸ਼ਤ ਟੀਕੇ ਦੀ ਖਪਤ ਭਾਰਤ, ਚੀਨ ਅਤੇ ਅਮਰੀਕਾ ਵਿੱਚ ਹੋਈ ਹੈ।
WHO ਦੇ ਜਨਰਲ ਸਕੱਤਰ ਟੇਡ੍ਰੋਸ ਅਦਨੋਮ ਘੇਬਰੇਸਸ ਦੇ ਸੀਨੀਅਰ ਸਲਾਹਕਾਰ ਬਰੂਸ ਐਲਵਾਰਡ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਹ ਗਿਣਤੀ ਸਾਡੀ ਉਮੀਦ ਦੇ ਮੁਤਾਬਕ ਹੈ। ਸੰਗਠਨ ਨੇ ਕੋਵੈਕਸ ਮੁਹਿੰਮ ਦੇ ਤਹਿਤ 127 ਦੇਸ਼ਾਂ ਨੂੰ 80 ਮਿਲੀਅਨ ਟੀਕੇ ਦੀਆਂ ਖੁਰਾਕਾਂ ਵੰਡੀਆਂ ਹਨ। ਭਾਰਤ, ਅਮਰੀਕਾ ਅਤੇ ਚੀਨ ਨੂੰ 200 ਕਰੋੜ ਵਿੱਚੋਂ ਮਿਲੇ 60 ਪ੍ਰਤੀਸ਼ਤ ਟੀਕੇ ਉਨ੍ਹਾਂ ਦੇ ਦੇਸ਼ ਵਿੱਚ ਹੀ ਬਣਾਏ ਅਤੇ ਵੰਡੇ ਗਏ ਹਨ।
ਭਾਰਤ ਨੇ ਸੰਯੁਕਤ ਰਾਸ਼ਟਰ ਦੇ ਸ਼ਾਂਤੀਦੂਤਾਂ ਨੂੰ 200,000 ਕੋਰੋਨਾ ਵੈਕਸੀਨ ਦੀ ਖੇਪ ਭੇਜੀ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਦੇ ਬੁਲਾਰੇ ਐਂਟੋਨੀਓ ਗੁਟੇਰੇਸ ਨੇ ਦਿੱਤੀ। ਹੁਣ ਤੱਕ ਟੀਕਾ ਲਗਭਗ 0.5 ਪ੍ਰਤੀਸ਼ਤ ਵਿਸ਼ਵ ਦੇ ਗਰੀਬ ਦੇਸ਼ਾਂ ਵਿੱਚ ਪਹੁੰਚੀ ਹੈ, ਜੋ ਕਿ ਵਿਸ਼ਵ ਦੀ ਆਬਾਦੀ ਦਾ ਦਸ ਪ੍ਰਤੀਸ਼ਤ ਹੈ। ਬਰੂਸ ਐਲਵਰਡ ਦਾ ਕਹਿਣਾ ਹੈ ਕਿ ਭਾਰਤ ਵਿਚ ਸੀਰਮ ਇੰਸਟੀਚਿਊਟ ਵਿਸ਼ਵ ਦਾ ਸਭ ਤੋਂ ਵੱਡਾ ਟੀਕਾ ਨਿਰਮਾਤਾ ਹੈ। ਭਾਰਤ ਵਿੱਚ ਦੂਜੀ ਲਹਿਰ ਦੇ ਆਉਣ ਕਾਰਨ ਉਥੋਂ ਦੀ ਸਪਲਾਈ ਪ੍ਰਭਾਵਤ ਹੋਈ ਹੈ।
ਅਮਰੀਕਾ ਦੇ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋ ਬਾਈਡਨ ਦੀ ਵੈਕਸੀਨ ਵੰਡ ਨੀਤੀ ਦੀ ਸ਼ਲਾਘਾ ਕੀਤੀ ਹੈ। ਅਮਰੀਕਾ 8 ਕਰੋੜ ਡੋਜ਼ ਵੈਕਸੀਨ ਦੇਵੇਗਾ। ਇਨ੍ਹਾਂ ਵਿਚੋਂ ਪਹਿਲੀ ਖੇਪ ਢਾਈ ਕਰੋੜ ਟੀਕਿਆਂ ਦੀ ਅਜੇ ਵੀ ਦਿੱਤੀ ਜਾ ਰਹੀ ਹੈ। ਵੈਕਸੀਨ ਹਾਸਲ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਪ੍ਰਮੁੱਖ ਤੌਰ ’ਤੇ ਹੈ। ਜੂਨ ਦੇ ਅਖੀਰ ਤੱਕ ਅੱਠ ਕਰੋੜ ਵੈਕਸੀਨ ਡੋਜ਼ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਦੀ ‘ਘਰ-ਘਰ ਰਾਸ਼ਨ ਯੋਜਨਾ’ ਰਹਿ ਗਈ ਧਰੀ-ਧਰਾਈ, ਕੇਂਦਰ ਨੇ ਲਾਈ ਰੋਕ
ਭਾਰਤ ਵਿੱਚ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਹੀ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਫੌਜੀਆਂ ਲਈ ਦੋ ਲੱਖ ਵੈਕਸੀਨਾਂ ਮੁਫਤ ਭੇਜੀਆਂ। ਹੁਣ ਸੰਯੁਕਤ ਰਾਸ਼ਟਰ ਦੇ ਮੁਖੀ ਏਤੋਨੀਓ ਗੁਤੇਰਸ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਸ਼ਾਂਤੀ ਸੈਨਿਕਾਂ ਨੂੰ ਭਾਰਤ ਤੋਂ ਭੇਜਿਆ ਗਿਆ ਟੀਕਾ ਦਿੱਤਾ ਗਿਆ ਹੈ।