ਸਿਹਤਮੰਦ ਰਹਿਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਪਾਣੀ ਪਿਆਸ ਨੂੰ ਬੁਝਾਉਣ ਦੇ ਨਾਲ ਸਰੀਰ ਨੂੰ ਪੋਸ਼ਣ ਵੀ ਦਿੰਦਾ ਹੈ। ਇਸ ਦੇ ਨਾਲ ਹੀ ਸਰੀਰ ਵਿੱਚ ਮੌਜੂਦ ਗੰਦਗੀ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਵਿਅਕਤੀ ਤੰਦਰੁਸਤ ਅਤੇ ਤਾਜ਼ਾ ਮਹਿਸੂਸ ਕਰਦਾ ਹੈ। ਇਸ ਲਈ ਡਾਕਟਰ ਰੋਜ਼ਾਨਾ ਘੱਟੋ-ਘੱਟ 8 ਗਿਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਪਰ ਪਾਣੀ ਨੂੰ ਸਹੀ ਤਰੀਕੇ ਨਾਲ ਪੀਣਾ ਵੀ ਬਹੁਤ ਮਹੱਤਵਪੂਰਨ ਹੈ। ਜੀ ਹਾਂ, ਵਧੇਰੇ ਲੋਕ ਕਾਹਲੀ ਵਿਚ ਖੜ੍ਹੇ ਹੋ ਕੇ ਪਾਣੀ ਪੀਂਦੇ ਹਨ। ਇਸ ਨਾਲ ਸਰੀਰ ਨੂੰ ਕਈ ਬੀਮਾਰੀਆਂ ਹੋਣ ਦਾ ਖਤਰਾ ਹੈ, ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ…
ਪਾਣੀ ਪੀਣ ਦਾ ਸਹੀ ਤਰੀਕਾ
ਪਾਣੀ ਨੂੰ ਹਮੇਸ਼ਾ ਆਰਾਮ ਨਾਲ ਪੀਣਾ ਚਾਹੀਦਾ ਹੈ ਅਤੇ ਛੋਟੇ-ਛੋਟੇ ਘੁੱਟ ਵਿੱਚ ਪੀਣਾ ਚਾਹੀਦਾ ਹੈ।
ਤਾਂ ਆਓ ਜਾਣਦੇ ਹਾਂ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਹੋਣ ਵਾਲੇ ਨੁਕਸਾਨ ਬਾਰੇ-
ਆਕਸੀਜਨ ਦੀ ਸਪਲਾਈ ਦੀ ਘਾਟ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ। ਉਥੇ ਹੀ ਸਰੀਰ ਵਿਚ ਹਵਾ ਦੀ ਪਾਈਪ ਵਿੱਚ ਆਕਸੀਜਨ ਦੀ ਸਪਾਲਈ ਵਿੱਚ ਰੁਕਾਵਟ ਆਉਣ ਲੱਗਦੀ ਹੈ। ਇਸ ਦਾ ਅਸਰ ਫੇਫੜਿਆਂ ਤੋਂ ਲੈ ਕੇ ਦਿਲ ਤੱਕ ਪੈਂਦਾ ਹੈ।
ਕਮਜ਼ੋਰ ਪਾਚਨ ਪ੍ਰਣਾਲੀ
ਇਸ ਤਰ੍ਹਾਂ ਪਾਣੀ ਪੀਣ ਨਾਲ ਪਾਣੀ ਪੇਟ ਦੇ ਹੇਠਲੇ ਹਿੱਸੇ ਦੀਆਂ ਦੀਵਾਰਾਂ ’ਤੇ ਦਬਾਅ ਪਾਉਂਦੀ ਜਾਂ ਟਕਰਾਉਂਦੀ ਹੈ। ਇਸ ਕਾਰਨ ਪੇਟ ਦੇ ਆਲੇ-ਦੁਆਲੇ ਦੇ ਅੰਗਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਪਾਚਨ ਪ੍ਰਣਾਲੀ ਦੇ ਕਮਜ਼ੋਰ ਹੋਣ ਕਾਰਨ ਪੇਟ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤਣਾਅ ਵਿੱਚ ਵਾਧਾ
ਖੜ੍ਹੇ ਹੋ ਕੇ ਅਤੇ ਪਾਣੀ ਪੀਣ ਨਾਲ ਤਣਾਅ ਵਿੱਚ ਵਾਧਾ ਹੁੰਦਾ ਹੈ। ਅਸਲ ਵਿੱਚ ਇਸ ਤਰ੍ਹਾਂ ਪਾਣੀ ਪੀਣਾ ਸਿੱਧਾ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ। ਅਜਿਹੀ ਸਥਿਤੀ ਵਿੱਚ ਪਾਣੀ ਵਿੱਚੋਂ ਪੌਸ਼ਟਿਕ ਤੱਤ ਮਿਲਣ ਦੀ ਬਜਾਏ ਸਰੀਰ ਵਿਚ ਤਣਾਅ ਵਧ ਸਕਦਾ ਹੈ।
ਗਠੀਏ ਦਾ ਖ਼ਤਰਾ
ਅਕਸਰ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਖੜ੍ਹੇ ਹੋ ਕੇ ਪੀਣਾ ਸਿੱਧਾ ਗੋਡਿਆਂ ਤੱਕ ਜਾਂਦਾ ਹੈ। ਦੱਸ ਦੇਈਏ ਕਿ ਇਹ ਬਿਲਕੁਲ ਸੱਚ ਹੈ। ਇਸ ਤਰ੍ਹਾਂ ਪਾਣੀ ਪੀਣਾ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਦਾ ਕਾਰਨ ਬਣਦਾ ਹੈ। ਇਸ ਦੇ ਕਾਰਨ ਗੋਡਿਆਂ ਵਿਚ ਦਬਾਅ ਦੀ ਸਮੱਸਿਆ ਆਉਂਦੀ ਹੈ। ਉਥੇ ਅੱਗੇ ਜਾ ਕੇ ਇਹ ਗਠੀਏ ਵਰਗੀ ਬੀਮਾਰੀ ਦੀ ਲਪੇਟ ਵਿੱਚ ਆਉਣ ਦਾ ਕਾਰਨ ਬਣਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲੈਣ ਤੋਂ ਪਹਿਲਾਂ ਤੇ ਬਾਅਦ ‘ਚ ਨਹੀਂ ਕਰਨੀਆਂ ਚਾਹੀਦੀਆਂ ਇਹ 6 ਚੀਜ਼ਾਂ, ਕੇਂਦਰ ਨੇ ਜਾਰੀ ਕੀਤੀਆਂ ਹਿਦਾਇਤਾਂ
ਕਿਡਨੀ ’ਤੇ ਮਾੜਾ ਅਸਰ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਇਹ ਬਿਨਾਂ ਫਿਲਟਰ ਹੋਏ ਤੇਜ਼ੀ ਨਾਲ ਹੇਠਲੇ ਪੇਟ ਤੱਕ ਪਹੁੰਚ ਜਾਂਦਾ ਹੈ। ਇਸ ਸਥਿਤੀ ਵਿੱਚ ਇਹ ਪਿੱਤੇ ਵਿੱਚ ਪਾਣੀ ’ਚ ਮੌਜੂਦ ਗੰਦਗੀ ਨੂੰ ਇਕੱਠਾ ਕਰਦਾ ਹੈ। ਇਸ ਨਾਲ ਕਿਡਨੀ ਨੂੰ ਨੁਕਸਾਨ ਹੁੰਦਾ ਹੈ। ਉਥੇ ਹੀ ਸਮੱਸਿਆਵਾਂ ਵਧਦੀਆਂ ਹਨ ਤਾਂ ਕਿਡਨੀ ਫੇਲ ਹੋਣ ਦਾ ਖ਼ਤਰਾ ਹੈ।
ਪਿਆਸ ਜਲਦੀ ਨਹੀਂ ਬੁਝਦੀ
ਮਾਹਰਾਂ ਦੇ ਅਨੁਸਾਰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਿਆਸ ਵੀ ਨਹੀਂ ਬੁਝਦੀ। ਆਮ ਤੌਰ ’ਤੇ ਲੋਕ ਖੜ੍ਹੇ ਹੋ ਕੇ ਤੇਜ਼ੀ ਨਾਲ ਪਾਣੀ ਪੀਂਦੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦਾ ਪੇਟ ਤਾਂ ਭਰ ਜਾਂਦਾ ਹੈ ਪਰ ਪਿਆਸ ਨਹੀਂ ਬੁਝਦੀ।