These trains will run from Jalandhar : ਰੇਲਵੇ ਵੱਲੋਂ 1 ਜੂਨ ਤੋਂ ਦੇਸ਼ ਭਰ ਵਿਚ 200 ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ 7 ਜੋੜੀ ਰੇਲ ਗੱਡੀਆਂ ਜਲੰਧਰ ਹੋ ਕੇ ਜਾਣਗੀਆਂ। ਰੇਲਵੇ ਵੱਲੋਂ ਮੁਸਾਫਰਾਂ ਦੇ ਨਾਲ-ਨਾਲ ਰੇਲ ਸਟਾਫ ਨੂੰ ਵੀ ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ। ਦੱਸਣਯੋਗ ਹੈ ਕਿ ਹੁਣ ਮੁਸਾਫਰਾਂ ਨੂੰ ਸਟੇਸ਼ਨ ’ਤੇ ਬੈਠ ਕੇ ਕੁਝ ਵੀ ਖਾਣ ਦੀ ਇਜਾਜ਼ਤ ਨਹੀਂ ਮਿਲੇਗੀ ਤੇ ਉਹ ਆਪਣੇ ਨਾਲ ਸਿਰਫ ਪੈਕਡ ਚੀਜ਼ਾਂ ਹੀ ਲਿਜਾ ਸਕਦੇ ਹਨ। ਰੇਲਵੇ ਨੇ ਸਟੇਸ਼ਨਾਂ ਦੇ ਸਟਾਲ ਖੋਲ੍ਹਣ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕਰਕੇ ਸਿਰਫ ਪੈਕਡ ਫੂਡ ਵੇਚਣ ਦੀਆਂ ਹੀ ਹਿਦਾਇਤਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਮਾਸਕ ਤੇ ਗਲਵਜ਼ ਪਹਿਨਣਾ ਵੀ ਜ਼ਰੂਰੀ ਹੋਵੇਗਾ।
ਇਸ ਬਾਰੇ ਰੇਲਵੇ ਬੋਰਡ ਦੇ ਡਾਇਰੈਕਟਰ ਟੀਐਂਡਸੀ ਫਿਲਿਪ ਵਰਜੇਸ ਨੇ ਹਿਦਾਇਤਾਂ ਦਿੰਦਿਆਂ ਦੱਸਿਆ ਕਿ ਸਟੇਸ਼ਨਾਂ ’ਤੇ ਖਾਣ-ਪੀਣ ਲਈ ਕਿਸੇ ਤਰ੍ਹਾਂ ਦਾ ਸਿਟਿੰਗ ਪਲਾਨ ਨਹੀਂ ਹੋਣਾ ਚਾਹੀਦਾ। ਵੈਂਡਰ ਸਿਰਫ ਮੁਸਾਫਰਾਂ ਨੂੰ ਪੈਕਡ ਖਾਮ-ਪੀਣ ਦਾ ਸਾਮਾਨ ਲਿਜਾਣ ਲਈ ਦੇ ਸਕਦੇ ਹਨ। ਕਿਸੇ ਵੀ ਸੂਰਤ ਵਿਚ ਸਟਾਲ ਅਤੇ ਰਿਫ੍ਰੈਸ਼ਮੈਂਟ ਰੂਮ ਵਿਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਸਾਰੇ ਸਟਾਲ ਅਤੇ ਰਿਫ੍ਰੈਸ਼ਮੈਂਟ ਰੂਮ ’ਤੇ ਖਾਣ-ਪੀਣ ਦੀ ਮਨਾਹੀ ਲਾਜ਼ਮੀ ਹੋਵੇਗੀ। ਇਸ ਨੂੰ ਲੈ ਕੇ ਸਟੇਸ਼ਨ ਅਥਾਰਿਟੀ ਨੂੰ ਨਿਗਰਾਨੀ ਵੀ ਰਖਣੀ ਹੋਵੇਗੀ।
ਇਥੇ ਦੱਸ ਦਈਏ ਕਿ ਜਲੰਧਰ ਰੂਟ ’ਤੇ ਜਿਹੜੀਆਂ ਟ੍ਰੇਨਾਂ ਚੱਲਣਗੀਆਂ ਉਸ ਦਾ ਵੇਰਵਾ ਇਸ ਤਰ੍ਹਾਂ ਹੈ- ਟ੍ਰੇਨ ਨੰਬਰ 02408 10.45 ਵਜੇ ਅੰਮ੍ਰਿਤਸੁਰ ਨਿਊ ਜਲਪਾਈਗੁੜੀ, ਟ੍ਰੇਨ ਨੰਬਰ 02358 7.05 ਵਜੇ ਅੰਮ੍ਰਿਤਸਰ ਤੋਂ ਕੋਲਕਾਤਾ, ਟ੍ਰੇਨ ਨੰਬਰ 10.28 ਮਿੰਟ ’ਤੇ ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ, ਟ੍ਰੇਨ ਨੰਬਰ 02926 9.15 ਮਿੰਟ ’ਤੇ ਅੰਮ੍ਰਿਤਸਰ ਤੋਂ ਬਾਂਦ੍ਰਾ ਟਰਮਿਨਲ, ਟ੍ਰੇਨ ਨੰਬਰ 02054 7.57 ਮਿੰਟ ’ਤੇ ਅੰਮ੍ਰਿਤਸਰ ਤੋਂ ਹਰਿਦੁਆਰ, ਟ੍ਰੇਨ ਨੰਬਰ 04650 ਦੁਪਿਹਰ 1.10 ਮਿੰਟ ’ਤੇ ਅੰਮ੍ਰਿਤਸਰ ਤੋਂ ਜੈਨਗਰ ਤੱਕ ਅਤੇ ਟ੍ਰੇਨ ਨੰਬਰ 0474 ਦੁਪਹਿਰ 1.15 ਮਿੰਟ ’ਤੇ ਅੰਮ੍ਰਿਤਸਰ ਤੋਂ ਜੈਨਗਰ ਤੱਕ ਚੱਲਣਗੀਆਂ।