ਪੰਜਾਬ ਵਿਚ ਕੁਝ ਦਿਨਾਂ ‘ਤੋਂ ਮੌਸਮ ਸਾਫ਼ ਹੋ ਗਿਆ ਸੀ ਪਰ ਮੰਗਲਵਾਰ ਅੱਧੀ ਰਾਤ ਮੁਕਤਸਰ ਜ਼ਿਲ੍ਹੇ ‘ਚ ਅਚਾਨਕ ਤੇਜ਼ ਤੂਫਾਨ ਅਤੇ ਮੀਂਹ ਪੈ ਗਿਆ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਦਰਅਸਲ, ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਕਣਕ ਦੀਆਂ ਬੋਰੀਆਂ ਅਤੇ ਖੁੱਲ੍ਹਾ ਅਨਾਜ ਪਈਆਂ ਸੀ। ਅਚਾਨਕ ਮੌਸਮ ਦੇ ਬਦਲਾਅ ਕਾਰਨ ਮੰਡੀਆਂ ‘ਚ ਪਿਆ ਅਨਾਜ ਗਿੱਲਾ ਹੋ ਗਿਆ।
ਜਾਣਕਾਰੀ ਅਨੁਸਾਰ ਰਾਤ ਨੂੰ ਆਸਮਾਨ ਸਾਫ ਸੀ ਪਰ ਰਾਤ 12 ਵਜੇ ਤੋਂ ਬਾਅਦ ਅਸਮਾਨ ‘ਚ ਬਿਜਲੀ ਡਿੱਗਣੀ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਧੂੜ ਭਰੀ ਹਨੇਰੀ ਅਤੇ ਭਾਰੀ ਮੀਂਹ ਵੀ ਸ਼ੁਰੂ ਹੋ ਗਿਆ। ਮੁਕਤਸਰ ਵਿਚ 8 mm ਮੀਂਹ ਦਰਜ ਕੀਤੀ ਗਈ ਹੈ। ਫ਼ਸਲਾਂ ਦੀ ਵਾਢੀ ‘ਤੋਂ ਪਹਿਲਾਂ ਖੇਤਾਂ ਵਿਚ ਨੁਕਸਾਨ ਅਤੇ ਹੁਣ ਮੰਡੀਆਂ ਵਿਚ ਹਜ਼ਾਰਾਂ ਟਨ ਕਣਕ ਗਿੱਲੀ ਹੋ ਗਈ ਹੈ। ਕੁਦਰਤ ਦੀ ਇਸ ਮਾਰ ਕਾਰਨ ਕਿਸਾਨਾਂ ਦੇ ਚਿਹਰੇ ਇੱਕ ਵਾਰ ਫਿਰ ਉਦਾਸ ਹੋ ਗਏ ਹਨ।
ਇਹ ਵੀ ਪੜ੍ਹੋ : ਮੱਧਪ੍ਰਦੇਸ਼ ‘ਚ ਭਿਆਨਕ ਰੇਲ ਹਾਦਸਾ: ਦੋ ਮਾਲ ਗੱਡੀਆਂ ‘ਚ ਟੱਕਰ, ਲੋਕੋ ਪਾਇਲਟ ਦੀ ਮੌ.ਤ
ਮੁਕਤਸਰ ਜ਼ਿਲ੍ਹੇ ਵਿੱਚ ਸੋਮਵਾਰ ਸ਼ਾਮ ਤੱਕ 1 ਲੱਖ 80 ਹਜ਼ਾਰ 797 ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ ਸਰਕਾਰੀ ਏਜੰਸੀਆਂ ਵੱਲੋਂ 1 ਲੱਖ 55 ਹਜ਼ਾਰ 68 ਟਨ ਕਣਕ ਦੀ ਖਰੀਦ ਪ੍ਰਗਤੀ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਮੰਡੀਆਂ ਵਿੱਚ 25 ਹਜ਼ਾਰ 729 ਟਨ ਕਣਕ ਬਿਨਾਂ ਵਿਕਣ ਲਈ ਪਈ ਹੈ। ਜਦੋਂਕਿ 21955 ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ, ਬਾਕੀ ਕਣਕ ਲਿਫਟਿੰਗ ਲਈ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਈ ਹੈ।
ਵੀਡੀਓ ਲਈ ਕਲਿੱਕ ਕਰੋ -: