ਬਲੈਕ ਫੰਗਸ ਨੇ ਪੰਜਾਬ ਵਿੱਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਖਤਰਨਾਕ ਬੀਮਾਰੀ ਨਾਲ ਦੇ ਅੰਮ੍ਰਿਤਸਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸੇ ਦੌਰਾਨ ਸਰਕਾਰੀ ਮੈਡੀਕਲ ਕਾਲਜ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਔਰਤ ਨੂੰ PGI ਰੈਫਰ ਕਰ ਦਿੱਤਾ ਹੈ। ਹੁਣ ਜ਼ਿਲ੍ਹੇ ਵਿੱਚ ਬਲੈਕ ਫੰਗਸ ਦੇ ਨੌਂ ਸਰਗਰਮ ਮਾਮਲੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ।
ਸਿਵਲ ਸਰਜਨ ਡਾ. ਚਰਨਜੀਤ ਸਿੰਘ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਦੋ ਮਰਦ ਅਤੇ ਇਕ ਔਰਤ ਸ਼ਾਮਲ ਹਨ। ਮਰਨ ਵਾਲਿਆਂ ਵਿੱਚ ਦਿਆਲ ਸਿੰਘ (72) ਅਤੇ ਚੰਦਰ ਪਾਲ (62) ਦੀ ਮੌਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਹੋ, ਜਦੋਂਕਿ ਬਚਨੀ ਦੇਵੀ (60) ਦੀ ਬਲੈਕ ਫੰਗਸ ਕਾਰਨ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।
ਸਿਵਲ ਸਰਜਨ ਨੇ ਦੱਸਿਆ ਕਿ 66 ਸਾਲਾ ਕਵਿਤਾ ਦਾ ਬਲੈਕ ਫੰਗਸ ਕਰਕੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਉਸ ਨੂੰ ਸਰਕਾਰੀ ਮੈਡੀਕਲ ਕਾਲਜ ਰਾਹੀਂ ਇਥੋਂ ਦੇਰ ਸ਼ਾਮ ਰੈਫ਼ਰ ਕਰ ਦਿੱਤਾ ਗਿਆ। 23 ਮਈ ਤੱਕ ਜ਼ਿਲ੍ਹੇ ਵਿੱਚ ਕਾਲੀ ਫੰਗਸ ਦੇ ਕੁਲ 13 ਕੇਸ ਹੋ ਗਏ ਸਨ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਉਥੇ ਹੀ ਮੁਕਤਸਰ ‘ਚ ਵੀ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਪਿਛਲੇ ਦਿਨੀਂ ਤਿੰਨ ਮਾਮਲੇ ਆਉਣ ਨਾਲ ਦੋ ਲੋਕਾਂ ਦ ਮੌਤ ਹੋ ਗਈ। ਉਥੇ ਹੀ ਬਲੈਕ ਫੰਗਸ ਤੋਂ ਪੀੜਤ ਔਰਤ ਦਾ ਆਪ੍ਰੇਸ਼ਨ ਕਰਕੇ ਅੱਖ ਕੱਢੀ ਗਈ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੀਟਿਵ ‘ਫਲਾਇੰਗ ਸਿੱਖ’ ਮਿਲਖਾ ਸਿੰਘ ਦੀ ਹਾਲਤ ਗੰਭੀਰ, ਫੋਰਟਿਸ ਹਸਪਤਾਲ ‘ਚ ਕਰਵਾਇਆ ਦਾਖਲ
ਜਾਣਕਾਰੀ ਅਨੁਸਾਰ ਪਿੰਡ ਨੂਰਪੁਰ ਕ੍ਰਿਪਾਲਕ ਦੀ ਇੱਕ 55 ਸਾਲਾ ਔਰਤ ਨੂੰ ਸ਼ਨੀਵਾਰ ਨੂੰ ਕੋਟਕਪੂਰਾ ਰੋਡ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਉਸਦੀ ਅੱਖ ਦੇ ਉੱਪਰ ਸੋਜ ਸੀ। ਹਸਪਤਾਲ ਦੇ ਡਾਕਟਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਔਰਤ ਨੂੰ ਸ਼ੂਗਰ ਦੀ ਸਮੱਸਿਆ ਸੀ। ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜਿਥੇ ਸੋਮਵਾਰ ਨੂੰ ਅਪ੍ਰੇਸ਼ਨ ਕਰਨ ਤੋਂ ਬਾਅਦ ਉਸ ਦੀ ਅੱਖ ਕੱਢ ਦਿੱਤੀ ਗਈ।