Three more patient died in Jalandhar : ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਨਾਲ ਤਿੰਨ ਹੋਰ ਮੌਤਾਂ ਹੋਣ ਦੀ ਖਬਰ ਆਈ ਹੈ। ਉਥੇ ਹੀ 103 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਜ਼ਿਲ੍ਹੇ ਵਿਚ ਜਿਥੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3843 ਹੋ ਗਈ ਹੈ, ਉਥੇ ਹੀ ਮੌਤਾਂ ਦਾ ਅੰਕੜਾ ਵੀ 100 ਤੋਂ ਪਾਰ ਹੋ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਧਾ ਹੁੰਦਾ ਜਾ ਰਿਹਾ ਹੈ ਬੀਤੇ ਦਿਨ ਵੀ ਜ਼ਿਲ੍ਹੇ ਕੋਰੋਨਾ ਨਾਲ ਛੇ ਮੌਤਾਂ ਹੋਈਆਂ ਸਨ, ਜਿਨ੍ਹਾਂ ਵਿਚ ਪੰਜ ਔਰਤਾਂ ਤੇ ਇਕ ਆੜ੍ਹਤੀ ਸ਼ਾਮਲ ਸੀ।
ਬੀਤੇ ਦਿਨ ਕੋਰੋਨਾ ਨਾਲ ਮਰੇ ਮਰੀਜ਼ਾਂ ਵਿਚ ਇਕ 67 ਸਾਲਾ ਜੈਨ ਕਾਲੋਨੀ ਦੀ ਰਹਿਣ ਵਾਲੀ ਇਕ ਔਰਤ ਨੇ ਨਿੱਜੀ ਹਸਪਤਾਲ ਵਿਚ ਦਮ ਤੋੜ ਦਿੱਤਾ। ਉਥੇ ਹੀ ਮਕਸੂਦਾ ਸਬਜ਼ੀ ਮੰਡੀ ਵਿਚ 55 ਸਾਲ ਦੇ ਆੜ੍ਹਤੀ ਦੀ ਵੀ ਨਿੱਜੀ ਹਸਪਤਾਲ ਵਿਚ ਹੀ ਮੌਤ ਹੋਈ। ਇਸ ਤੋਂ ਇਲਾਵਾ ਲਾਲ ਬਾਜ਼ਾਰ ਦੀ 65 ਸਾਲਾ ਔਰਤ, ਹਰਨਾਮਦਾਸ ਪੁਰਾ ਦੀ 62 ਸਾਲਾ ਔਰਤ, ਨਕੋਦਰ ਦੀ 53 ਸਾਲਾ ਔਰਤ ਅਤੇ ਦਕੋਹਾ ਦੀ 65 ਸਾਲਾ ਔਰਤ ਦੀ ਬੀਤੇ ਦਿਨ ਕੋਰੋਨਾ ਨਾਲ ਮੌਤ ਹੋਈ।
ਉਥੇ ਹੀ ਸ਼ੁੱਕਰਵਾਰ ਨੂੰ ਡੀਸੀ ਆਫਿਸ ਵਿਚ ਤਾਇਨਾਤ ਮੁਲਾਜ਼ਮ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਸਟਾਫ ਨੂੰ ਭਾਜੜਾਂ ਪੈ ਗਈਆੰ। ਇਸ ਤੋਂ ਇਲਾਵਾ ਐਸਬੀਆਈ ਮੇਨ ਬ੍ਰਾਂਚ, ਕਾਰੋਬਾਰੀ, ਸਿਵਲ ਹਸਪਤਾਲ ਦਾ ਮੁਲਾਜ਼ਮ, ਥਾਣਾ ਫਿਲੌਰ, ਨਿੱਜੀ ਹਸਪਤਾਲ ਦੀ ਨਰਸ ਸਣੇ ਪੁਲਿਸ ਹਿਰਾਸਤ ਵਿਚ ਆਏ ਦੱਸ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਉਥੇ ਹੀ ਕ੍ਰਿਸ਼ਣਾ ਨਗਰ ਤੋਂ ਦਸ, ਸੂਰਿਆ ਐਨਕਲੇਵ ਤੋਂ 6, ਜੀਟੀਬੀ ਨਗਰ ਅਤੇ ਅਸ਼ੋਕ ਨਗਰ ਤੋਂ 3-3, ਰਗਵ ਕੈਂਪ ਅਤੇ ਕੋਟ ਮੁਹੱਲਾ ਬਸਤੀ ਸ਼ੇਖ ਤੋਂ ਚਾਰ-ਚਾਰ ਲੋਕਾਂ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ।