Three patients of Nawanshahr : ਪੰਜਾਬ ਵਿਚ ਕੋਰੋਨਾ ਹੁਣ ਬੇਕਾਬੂ ਹੁੰਦਾ ਜਾ ਰਿਹਾ ਹੈ। ਜਿਥੇ ਇਸ ਦੇ ਮਾਮਲਿਆਂ ਵਿਚ ਵੱਡੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਉਥੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵਧਦੀ ਹੀ ਜਾ ਰਹੀ ਹੈ। ਅੱਜ ਨਵਾਂਸ਼ਹਿਰ ਵਿਚ ਕੋਰੋਨਾ ਨਾਲ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਆਈ ਹੈ। ਇਸ ਦੀ ਪੁਸ਼ਖਟੀ ਕਰਦਿਆਂ ਸਿਵਲ ਸਰਜਨ ਰਜਿੰਦਰ ਪ੍ਰਸਾਦ ਨੇ ਕਰਦਿਆਂ ਦੱਸਿਆ ਕਿ ਬੰਗਾ ਦੇ ਰਹਿਣ ਵਾਲੇ ਅਜੀਤ ਸਿੰਘ, ਮੀਰਪੁਰ ਦੀ ਮਨਜੀਤ ਕੌਰ, ਹਰਮੇਸ਼ ਸਿੰਘ ਵਾਸੀ ਸਕੋਹਪੁਰ ਨੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਅੱਜ ਹਸਪਤਾਲ ਵਿਚ ਦਮ ਤੋੜ ਦਿੱਤਾ। ਇਨ੍ਹਾਂ ਤਿੰਨਾਂ ਮਰੀਜ਼ਾਂ ਦਾ ਇਲਾਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਚੱਲ ਰਿਹਾ ਸੀ।
ਦੱਸਣਯੋਗ ਹੈ ਕਿ ਪੰਜਾਬ ਵਿਚ ਬੀਤੇ ਦਿਨ ਵੀ ਕੋਰੋਨਾ ਨਾਲ ਰਿਕਾਰਡ 51 ਮੌਤਾਂ ਹੋਈਆਂ ਹਨ। ਉਥੇ ਹੀ ਰਾਜ ਅੰਦਰ ਅੱਜ ਰਿਕਾਰਡ 1492 ਕੇਸ ਆਏ। ਹੁਣ ਤੱਕ ਸੂਬੇ ਵਿਚ ਕੋਰੋਨਾ ਕਾਰਨ 865 ਮੌਤਾਂ ਹੋ ਚੁੱਕੀਆਂ ਹੈ ਜਦਕਿ ਅੱਜ ਪਾਜ਼ਿਟਿਵ ਕੇਸਾਂ ਦੀ ਗਿਣਤੀ ਵੀ 32695 ਤੋਂ ਪਾਰ ਹੋ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਹੋਈਆਂ ਮੌਤਾਂ ਵਿੱਚੋਂ ਸਭ ਤੋਂ ਜ਼ਿਆਦਾ 14 ਮੌਤਾਂ ਲੁਧਿਆਣਾ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਪਟਿਆਲਾ ਵਿੱਚ 6 ਅਤੇ ਜਲੰਧਰ ਵਿੱਚ 5 ਮੌਤਾਂ ਹੋਈਆਂ ਹਨ। ਕੱਲ੍ਹ ਸੋਮਵਾਰ ਰਾਜ ਦੇ 22 ਜ਼ਿਲ੍ਹਿਆਂ ਵਿਚੋਂ 18 ਜ਼ਿਲ੍ਹਿਆਂ ਵਿੱਚ ਮੌਤਾਂ ਦਰਜ ਕੀਤੀਆਂ ਗਈਆਂ ਹਨ।