To escape from police custody : ਹੁਸ਼ਿਆਰਪੁਰ ’ਚ ਅਜੀਬੋ-ਗਰੀਬ ਮਾਮਲਾ ਸਹਮਣੇ ਆਇਆ ਹੈ, ਜਿਥੇ ਗ੍ਰਿਫਤਾਰੀ ਤੋਂ ਬਚਣ ਲਈ ਚੋਰ ਨੇ ਪੁਲਿਸ ਮੁਲਾਜ਼ਮ ਦਾ ਕੰਨ ਹੀ ਖਾ ਸੁੱਟਿਆ। ਵਾਰਡ ਨੰਬਰ 7 ਦੇ ਧਰਮਪਾਲ ਨੇ ਦੱਸਿਆ ਕਿ ਜਿਵੇਂ ਹੀ ਉਹ ਆਪਣੇ ਗੁਆਂਢ ’ਚ ਗਏ ਹੋਏ ਸਨ ਇਸ ਦੌਰਾਨ ਜਿਵੇਂ ਹੀ ਉਹ ਘਰ ਪਰਤੇ ਤਂ ਦੇਖਿ ਕਿ ਨੌਜਵਾਨ ਉਨ੍ਹਾਂ ਦੇ ਘਰ ਚੋਰੀ ਦੀ ਨੀਅਤ ਨਾਲ ਦਾਖਲ ਹੋਇਆ ਸੀ ਜਿਸ ਨੇ ਉਨ੍ਹਾਂ ਨੂੰ ਦੇਖਦੇ ਹੀ ਘਰ ਨੂੰ ਅੰਦਰੋਂ ਤਾਲਾ ਲਗਾ ਲਿ ਅਤੇ ਮਕਾਨ ਦੀ ਛੱਤ ਤੋਂ ਭੱਜ ਨਿਕਲਿਆ। ਇਸ ਦੌਰਾਨ ਉਨ੍ਹਾਂ ਨੇ ਮੁਹੱਲਾ ਨਿਵਾਸੀਆਂ ਦੀ ਮਦਦ ਨਾਲ ਉਕਤ ਨੌਜਵਾਨ ਨੂੰ ਘੇਰ ਕੇ ਪੁਲਿਸ ਨੂੰ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾ।
ਥਾਣਾ ਸਦਰ ਦੇ ਏਐਸਆਈ ਕੌਸ਼ਲ ਚੰਦਰ ਨੇ ਦੱਸਿਆ ਕਿ ਬਲਕਾਰ ਨਿਵਾਸੀ ਅੱਜੋਵਾਲ ਨੂੰ ਕਾਬੂ ਕਰਕੇ ਗੱਡੀ ਵਿੱਚ ਥਾਣੇ ਲਿਜਾ ਰਹੇ ਸਨ। ਉਨ੍ਹਾਂ ਦੀ ਗੱਡੀ ਸ਼ਿਵ ਬੌਰੀ ਮੰਦਿਰ ਪਹੁੰਚੀ ਤਾਂ ਮੁਲਜ਼ਮ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਛਾਲ ਮਾਰ ਕੇ ਖੇਤਾਂ ਵੱਲ ਹੱਥਕੜੀ ਸਣੇ ਭੱਜ ਨਿਕਲਿਆ। ਜਿਵੇਂ ਹੀ ਉਸਨੂੰ ਫੜਿਆ ਗਿਆ ਤਾਂ ਬਲਕਾਰ ਨੇ ਉਸਦਾ ਕੰਨ ’ਤੇ ਦੰਦੀ ਨਾਲ ਵੱਢ ਦਿੱਤ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਸਾਥੀਆਂ ਦੀ ਮਦਦ ਨਾਲ ਕਬੂ ਕਰਕੇ ਉਸ ਨੂੰ ਥਾਣੇ ਲਿਆਏ ਅਤੇ ਜ਼ਖਮੀ ਹਲਤ ਵਿੱਚ ਏਐਸਆਈ ਨੂੰ ਮੁਲਾਜ਼ਮ ਸਾਥੀ ਲੈ ਕੇ ਸਿਵਲ ਹਸਪਤਾਲ ਪਹੁੰਚੇ। ਥਾਣਾ ਸਦਰ ਦੇ ਐਸਈ ਚੰਚਲ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਨੂੰਨੀ ਕਰਵਈ ਜਾਰੀ ਰੱਖੀ ਗਈ ਹੈ। ਦੋਸ਼ੀ 15 ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਸੀ।