ਸਮਾਣਾ ਦੇ ਨਾਲ ਲੱਗਦੇ ਪਿੰਡ ਦੋਦੜਾ ਵਿਖੇ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਪਿੰਡ ਦੋਦੜਾ ਦੇ ਵਸਨੀਕ ਦਰਸ਼ਨ ਸਿੰਘ ਆਪਣੇ ਹੀ ਘਰ ਵਿਚ ਬਣੇ ਗੋਬਰ ਗੈਸ ਪਲਾਂਟ ਦੇ ਲੀਕ ਹੋ ਰਹੇ ਪਾਈਪ ਨੂੰ ਠੀਕ ਕਰਨ ਲੀ ਗੋਬਰ ਗੈਸ ਪਲਾਂਟ ਦੇ ਹੇਠਲੇ ਹਿੱਸੇ ਵਿਚ ਗਿਆ ਤੇ ਉਥੇ ਪੈਰ ਫਿਸਲਣ ਨਾਲ ਉਹ ਗੋਬਰ ਗੈਸ ਪਲਾਂਟ ਵਿਚ ਡਿੱਗ ਗਿਆ।
ਦਰਸ਼ਨ ਸਿੰਘ ਨੂੰ ਬਚਾਉਣ ਲਈ ਬਾਹਰ ਖੜ੍ਹੇ ਗੁਰਧਿਆਨ ਸਿੰਘ ਵੀ ਹੇਠਾਂ ਉਤਰ ਗਿਆ। ਸੰਤੁਲਨ ਵਿਗੜਨ ਨਾਲ ਗੁਰਧਿਆਨ ਸਿੰਘ ਵੀ ਖੱਡੇ ਵਿਚ ਡਿੱਗ ਗਿਆ। ਪਰਿਵਾਰ ਵੱਲੋਂ ਪਿੰਡ ‘ਚ ਰੌਲਾ ਪਾਣ ‘ਤੇ ਪਿੰਡ ਵਾਸੀਆਂ ਨੇ ਦੋਵਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੱਕੀ ਸੀ। ਮੌਕੇ ‘ਤੇ ਪਹੁੰਚੇ ਡਾਕਟਰਾਂ ਦੀ ਟੀਮ ਵੱਲੋਂ ਦਰਸ਼ਨ ਤੇ ਗੁਰਧਿਆਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਮਿਲਖਾ ਸਿੰਘ ਦੀ ਦਿਹਾਂਤ ਤੋਂ 24 ਮਿੰਟ ਪਹਿਲਾਂ ਦੀ ਤਸਵੀਰ ਆਈ ਸਾਹਮਣੇ, ਦੇਖ ਤੁਸੀ ਵੀ ਹੋ ਜਾਵੋਗੇ ਭਾਵੁਕ
ਦੱਸ ਦੇਈਏ ਕਿ 10 ਦਿਨ ਪਹਿਲਾਂ ਹੀ ਇਸ ਗੋਬਰ ਗੈਸ ਪਲਾਂਟ ਦੀ ਦੀ ਸਫਾਈ ਕੀਤੀ ਗਈ ਸੀ ਪਰ ਪਾਈਪ ਲੀਕ ਹੋਣ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮੌਕੇ ‘ਤੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਫੋਨ ਕਰਨ ਤੋਂ ਇੱਕ ਘੰਟਾ ਬਾਅਦ ਐਂਬੂਲੈਂਸ ਮੌਕੇ ‘ਤੇ ਪਹੁੰਚੀ। ਪ੍ਰਸ਼ਾਸਨ ਨੂੰ ਇਸ ਗੱਲ ਵਲ ਖਾਸ ਧਿਆਨ ਦੇਣਾ ਚਾਹੀਦਾ ਹੈ। ਦੋਵੇਂ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ : ਗੁਰਦੁਆਰੇ ‘ਚ ਗੁਰੂ ਸਾਹਿਬ ਅੱਗੇ ਔਰਤ ਨਾਲ ‘ਗੰਦਾ ਕੰਮ’ ਕਰਦਾ ਗ੍ਰੰਥੀ ਕਾਬੂ, ਪਿੰਡ ਵਾਲਿਆਂ ਨੇ ਕੀਤਾ ਸਖਤ ਵਿਰੋਧ