ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਬੋਮਡਾ ਪਿੰਡ ਨੇੜੇ ਸੋਮਵਾਰ ਸਵੇਰੇ ਕਰੀਬ 3.30 ਵਜੇ ਸੂਰਜਨਗਰੀ ਸੁਪਰਫਾਸਟ ਰੇਲਗੱਡੀ ਪਟੜੀ ਤੋਂ ਉਤਰ ਗਈ। ਟਰੇਨ ਦੇ 3 ਡੱਬੇ ਪਲਟ ਗਏ, ਜਦਕਿ 11 ਡੱਬੇ ਪਟੜੀ ਤੋਂ ਉਤਰ ਗਏ। ਫਿਲਹਾਲ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਹੈ। ਪਰ ਇਸ ਹਾਦਸੇ ਵਿਚ ਚਾਰ ਸਕਾਊਟ ਗਾਈਡ ਸਮੇਤ 24 ਯਾਤਰੀ ਜ਼ਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਸੂਰਿਆਨਗਰੀ ਐਕਸਪ੍ਰੈਸ ਬਾਂਦਰਾ ਮੁੰਬਈ ਤੋਂ ਜੋਧਪੁਰ ਆ ਰਹੀ ਸੀ। ਇਹ ਸਵੇਰੇ 2.48 ਵਜੇ ਮਾਰਵਾੜ ਜੰਕਸ਼ਨ ਪਹੁੰਚੀ। ਇੱਥੋਂ ਇਹ 3:09 ‘ਤੇ ਪਾਲੀ ਲਈ ਰਵਾਨਾ ਹੋਈ, ਇਸੇ ਦੌਰਾਨ ਬੋਮਾਦਰਾ ਪਿੰਡ ਨੇੜੇ ਹਾਦਸਾ ਵਾਪਰ ਗਿਆ। ਟਰੇਨ ਦੇ S3 ਤੋਂ S5 ਡੱਬੇ ਪੂਰੀ ਤਰ੍ਹਾਂ ਪਲਟ ਗਏ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਖੌਫ਼ਨਾਕ ਹਾਦਸੇ ਕਾਰਨ ਸਵਾਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਸਕਾਊਟ ਦੇ ਗੋਵਿੰਦ ਮੀਨਾ, ਜਤਿੰਦਰ ਭਾਟੀ ਅਤੇ ਕਈ ਅਧਿਕਾਰੀ ਪਹੁੰਚੇ।
ਇਹ ਵੀ ਪੜ੍ਹੋ : ਜਲੰਧਰ ‘ਚ ਗੁਆਂਢੀਆਂ ਨੇ ਨੌਜਵਾਨ ਨੂੰ ਦੂਜੀ ਮੰਜ਼ਿਲ ਤੋਂ ਸੁੱਟਿਆ, ਲੱਤ-ਮੋਢੇ ਦੀ ਟੁੱਟੀ ਹੱਡੀ
ਇਸ ਘਟਨਾ ‘ਤੋਂ ਬਾਅਦ ਵੱਡੀ ਗਿਣਤੀ ‘ਚ ਰੇਲਵੇ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹਾਦਸੇ ‘ਚ ਜ਼ਖਮੀ ਹੋਏ ਯਾਤਰੀਆਂ ‘ਚ ਇਕ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਟਰੇਨ ਵਿੱਚ ਕੁੱਲ 26 ਡੱਬੇ ਸਨ। ਦੱਸਿਆ ਜਾ ਰਿਹਾ ਹੈ ਕਿ ਟਰੇਨ ‘ਚ 150 ਤੋਂ ਜ਼ਿਆਦਾ ਸਕਾਊਟ ਗਾਈਡ ਵੀ ਸਵਾਰ ਸਨ। ਉਹ ਜੋਧਪੁਰ ਵਿੱਚ ਹੋਣ ਵਾਲੀ ਜੰਬੋਰੀ ਲਈ ਆ ਰਹੇ ਸਨ। ਹਾਦਸੇ ਦੇ ਸਮੇਂ ਜ਼ਿਆਦਾਤਰ ਯਾਤਰੀ ਸੁੱਤੇ ਹੋਏ ਸਨ।
ਦੱਸ ਦੇਈਏ ਕਿ ਇਸ ਰੇਲ ਹਾਦਸੇ ਤੋਂ ਬਾਅਦ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਸ ਵਿੱਚ ਜੋਧਪੁਰ ਲਈ ਲੋਕ 0291-2654979 (1072), 0291-2654993, 0291-2624125, 0291-2431646 ‘ਤੇ ਸੰਪਰਕ ਕਰ ਸਕਦੇ ਹਨ। ਜਦਕਿ ਪਾਲੀ ਦੇ ਲੋਕ 0293-2250324 ‘ਤੇ ਸੰਪਰਕ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: