ਚੰਡੀਗੜ੍ਹ : 1986 ਬੈਚ ਦੇ ਏਜੀਐਮਯੂਟੀ ਕੇਡਰ ਦੇ ਆਈਏਐਸ ਅਧਿਕਾਰੀ ਮਨੋਜ ਪਰਿਦਾ ਅਤੇ 5 ਹੋਰ ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਰਿਦਾ 12 ਦਸੰਬਰ, 2018 ਨੂੰ ਚੰਡੀਗੜ੍ਹ ਦੇ ਸਲਾਹਕਾਰ ਦੇ ਅਹੁਦੇ ‘ਤੇ ਤਾਇਨਾਤ ਹੋਏ ਸਨ। ਪਰਿਦਾ ਦੇ ਨਾਲ ਜਿਹੜੇ ਹੋਰ 5 ਆਈਏਐੱਸ ਅਧਿਕਾਰੀਆਂ ਦਾ ਤਬਾਦਲਾ ਹੋਇਆ ਹੈ, ਉਨ੍ਹਾਂ ਦੀ ਲਿਸਟ ਹੇਠ ਅਨੁਸਾਰ ਹੈ-
ਦੱਸਣਯੋਗ ਹੈ ਕਿ ਕੇਂਦਰੀ ਸਰਕਾਰ ਦੀ ਨਿਯੁਕਤੀ ਕਮੇਟੀ ਨੇ ਪਰਿਦਾ ਨੂੰ ਕੈਬਨਿਟ ਸਕੱਤਰੇਤ ਅਧੀਨ ਕੇਂਦਰ ਸਰਕਾਰ ਦੇ ਨੈਸ਼ਨਲ ਅਥਾਰਟੀ ਆਫ ਕੈਮੀਕਲ ਹਥਿਆਰ ਸੰਮੇਲਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਆਪਣੇ ਤਬਾਦਲੇ ਦੇ ਹੁਕਮ ਪ੍ਰਾਪਤ ਕਰਨ ਤੋਂ ਬਾਅਦ ਮਨੋਜ ਪਰਿਦਾ ਨੇ ਕਿਹਾ, “ਮੈਂ ਸੈਕਟਰੀ ਪੱਧਰ ‘ਤੇ ਭਾਰਤ ਸਰਕਾਰ ਵਿਚ ਸੇਵਾ ਕਰਨ ਦਾ ਮੌਕਾ ਮਿਲਣ ‘ਤੇ ਖੁਸ਼ ਹਾਂ ਪਰ ਮੈਨੂੰ ਖੁਸ਼ੀ ਹੈ ਕਿ ਜਦੋਂ ਮੈਂ ਜਾ ਰਿਹਾ ਹਾਂ ਤਾਂ ਘੱਟੋ-ਘੱਟ ਕੋਰੋਨਾ ਚੰਡੀਗੜ੍ਹ ਵਿਚ ਕੋਰੋਨਾ ਦੀ ਸਥਿਤੀ ਕਾਬੂ ਵਿੱਚ ਹੈ। ”
ਓਡੀਸ਼ਾ ਦੇ ਰਹਿਣ ਵਾਲੇ ਪਰਿਦਾ ਨੇ ਆਪਣੀ ਸਕੂਲ ਦੀ ਪੜ੍ਹਾਈ ਭੁਵਨੇਸ਼ਵਰ ਤੋਂ ਕੀਤੀ ਅਤੇ ਇੰਟਰਨੈਸ਼ਨਲ ਸਟੱਡੀਜ਼ ਵਿੱਚ ਮਾਸਟਰਸ ਅਤੇ ਡਿਪਲੋਮਾ ਇਨ ਸੋਸ਼ਲ ਵਰਕ ਜੇਐਨਯੂ ਦਿੱਲੀ ਤੋਂ ਕੀਤਾ।
ਇਹ ਵੀ ਪੜ੍ਹੋ : ਪੰਜਾਬ ਯੂਥ ਕਾਂਗਰਸ ਦਾ ਐਲਾਨ- ਰਾਹੁਲ ਗਾਂਧੀ ਦੇ ਜਨਮ ਦਿਨ ‘ਤੇ ਕੋਰੋਨਾ ਤੋਂ ਪ੍ਰਭਾਵਿਤ ਬੱਚਿਆਂ ਨੂੰ ਦੇਵੇਗੀ ਵਜ਼ੀਫੇ
ਚੰਡੀਗੜ੍ਹ ਵਿਖੇ ਸਲਾਹਕਾਰ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਜੂਨ 2015 ਤੋਂ ਨਵੰਬਰ 2017 ਤੱਕ ਪੁਡੂਚੇਰੀ ਵਿੱਚ ਮੁੱਖ ਸਕੱਤਰ ਵਜੋਂ ਸੇਵਾ ਨਿਭਾਈ ਸੀ। ਉਨ੍ਹਾਂ ਨੇ ਵਧੀਕ ਮੁੱਖ ਸਕੱਤਰ, ਗ੍ਰਹਿ, ਲੋਕ ਨਿਰਮਾਣ ਵਿਭਾਗ ਅਤੇ ਜਨਰਲ ਪ੍ਰਸ਼ਾਸਨ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਵਿੱਤੀ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਐਮਡੀ ਵਜੋਂ ਤਬਦੀਲ ਕਰ ਦਿੱਤਾ ਗਿਆ। ਮਨੋਜ ਪਰਿਦਾ ਦੀ ਥਾਂ ‘ਤੇ ਸਰਕਾਰ ਵੱਲੋਂ ਇਕ ਅਧਿਕਾਰੀ ਨੂੰ ਸਲਾਹਕਾਰ ਨਿਯੁਕਤ ਕਰਨਾ ਅਜੇ ਬਾਕੀ ਹੈ।