Trump says coronavirus worse: ਕੋਰੋਨਾ ਵਾਇਰਸ ਨਾਲ ਸੁਪਰ ਪਾਵਰ ਅਮਰੀਕਾ ਇੰਨਾ ਬਰਬਾਦ ਹੋ ਚੁੱਕਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੀ ਤੁਲਨਾ ਦੂਜੇ ਵਿਸ਼ਵ ਯੁੱਧ ਵਿੱਚ ਹੋਏ ਪਰਲ ਹਾਰਬਰ ਹਮਲੇ ਅਤੇ 9/11 ਦੇ ਹਮਲੇ ਨਾਲ ਕੀਤੀ ਹੈ । ਦਰਅਸਲ, ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਹੁਣ ਤੱਕ ਦੇ ਸਭ ਤੋਂ ਭਿਆਨਕ ਹਮਲੇ ਦਾ ਸਾਹਮਣਾ ਕਰ ਰਹੇ ਹਾਂ । ਕੋਰੋਨਾ ਦਾ ਹਮਲਾ ਹੁਣ ਤੱਕ ਦਾ ਸਭ ਤੋਂ ਡਰਾਉਣਾ ਹੈ । ਉਨ੍ਹਾਂ ਕਿਹਾ ਕਿ ਇਹ ਪਰਲ ਹਾਰਬਰ ਅਤੇ 9/11 ਦੇ ਹਮਲੇ ਨਾਲੋਂ ਵੀ ਵਧੇਰੇ ਡਰਾਵਣਾ ਹੈ ।
ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਲਾਕਡਾਊਨ ਜਾਰੀ ਹੈ ਅਤੇ ਜ਼ਿਆਦਾਤਰ ਆਰਥਿਕ ਗਤੀਵਿਧੀਆਂ ਬੰਦ ਹਨ । ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਆਰਥਿਕ ਮੰਦੀ ਆਉਣ ਵਾਲੀ ਹੈ । ਹਾਲਾਂਕਿ, ਇਸ ਸਭ ਵਿਚਕਾਰ ਅਮਰੀਕਾ ਦੇ ਬਹੁਤ ਸਾਰੇ ਰਾਜਾਂ ਵਿੱਚ ਹੌਲੀ-ਹੌਲੀ ਆਰਥਿਕ ਗਤੀਵਿਧੀਆਂ ਸ਼ੁਰੂ ਹੋ ਰਹੀਆਂ ਹਨ ।
ਕੀ ਹੈ ਪਰਲ ਹਾਰਬਰ ਦੀ ਘਟਨਾ?
ਦੂਜੇ ਵਿਸ਼ਵ ਯੁੱਧ ਦੌਰਾਨ 1941 ਵਿੱਚ ਅਮਰੀਕਾ ਦੇ ਪਰਲ ਹਾਰਬਰ ਨੌਸੈਨਿਕ ਅੱਡੇ ‘ਤੇ ਜਪਾਨ ਨੇ ਅਚਾਨਕ ਹਵਾਈ ਹਮਲਾ ਕੀਤਾ ਸੀ । ਇਹ ਹਮਲਾ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਡਰਾਉਣਾ ਅਤੇ ਦਰਦਨਾਕ ਹਮਲਾ ਮੰਨਿਆ ਜਾਂਦਾ ਹੈ । ਇਸ ਹਮਲੇ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਨੂੰ ਵਿਸ਼ਵ ਯੁੱਧ ਵਿੱਚ ਕੁੱਦਣ ਲਈ ਮਜਬੂਰ ਹੋਣਾ ਪਿਆ ਸੀ ।
9/11 ਹਮਲਾ:
ਅਮਰੀਕਾ ਵਿੱਚ 11 ਸਤੰਬਰ, 2011 ਨੂੰ ਹੋਏ ਅੱਤਵਾਦੀ ਹਮਲੇ ਵਿੱਚ 3,000 ਤੋਂ ਵੱਧ ਲੋਕ ਮਾਰੇ ਗਏ ਸਨ । ਇਸ ਹਮਲੇ ਵਿੱਚ ਸਭ ਤੋਂ ਵੱਧ ਮੌਤਾਂ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਵਿੱਚ ਹੋਈਆਂ ਸਨ । ਇਸ ਹਮਲੇ ਵਿੱਚ ਅੱਤਵਾਦੀ ਸਮੂਹ ਅਲ ਕਾਇਦਾ ਇਸ ਹਮਲੇ ਵਿੱਚ ਸ਼ਾਮਿਲ ਸੀ । ਇਸ ਹਮਲੇ ਕਾਰਨ ਅਮਰੀਕਾ ਨੇ ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ ।