Trump says evidence ties: ਨਵੀਂ ਦਿੱਲੀ: ਇੱਕ ਪਾਸੇ ਪੂਰੀ ਦੁਨੀਆ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਦੁਨੀਆ ਦੀਆਂ ਤਿੰਨ ਮਹਾਂ ਸ਼ਕਤੀਆਂ ਨੇ ਮਹਾਨ ਯੁੱਧ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । ਕੋਰੋਨਾ ਕਾਲ ਦੌਰਾਨ ਚੀਨ, ਅਮਰੀਕਾ ਅਤੇ ਰੂਸ ਵਿੱਚ ਜੰਗ ਦਾ ਖ਼ਤਰਨਾਕ ਪਲਾਨ ਬਣ ਰਿਹਾ ਹੈ । ਅਮਰੀਕਾ ਨੇ ਚੀਨ ਨੂੰ ਮਹਾਂਮਾਰੀ ‘ਤੇ ਸਜਾ ਦੇਣ ਦੀ ਯੋਜਨਾ ਬਣਾ ਲਈ ਹੈ ਤੇ ਚੀਨ ਨੇ ਵੀ ਅਮਰੀਕਾ ‘ਤੇ ਜਵਾਬੀ ਕਾਰਵਾਈ ਦਾ ਪੂਰਾ ਨੀਲਾ ਪ੍ਰਿੰਟ ਤਿਆਰ ਕਰ ਲਿਆ ਹੈ । ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਖਿਲਾਫ ਸਭ ਤੋਂ ਵੱਡਾ ਬਿਆਨ ਦਿੱਤਾ ਹੈ । ਟਰੰਪ ਦੇ ਇਸ ਬਿਆਨ ਨੂੰ ਚੀਨ ਵਿਰੁੱਧ ਜੰਗ ਦਾ ਐਲਾਨ ਮੰਨਿਆ ਜਾ ਰਿਹਾ ਹੈ ।
ਦਰਅਸਲ, ਟਰੰਪ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਲੈਬ ਤੋਂ ਹੋਈ ਹੈ । ਟਰੰਪ ਨੇ ਵੀਰਵਾਰ ਨੂੰ ਚੀਨ ‘ਤੇ ਨਵੇਂ ਟੈਰਿਫਾਂ ਦੀ ਧਮਕੀ ਵੀ ਦਿੱਤੀ ਸੀ । ਉਨ੍ਹਾਂ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਸੀ ਅਤੇ ਉਨ੍ਹਾਂ ਕੋਲ ਇਸ ਦੇ ਸਬੂਤ ਵੀ ਹਨ । ਯਾਨੀ ਰਾਸ਼ਟਰਪਤੀ ਟਰੰਪ ਨੂੰ ਪਤਾ ਲੱਗਿਆ ਹੈ ਕਿ ਕੋਰੋਨਾ ਵਾਇਰਸ ਚੀਨ ਦੇ ਬੈਟ ਬਾਜ਼ਾਰ ਤੋਂ ਨਹੀਂ ਨਿਕਲਿਆ ਬਲਕਿ ਵੁਹਾਨ ਦੀ ਲੈਬ ਵਿਚੋਂ ਹੀ ਬਾਹਰ ਆਇਆ ਹੈ ।
ਇਸਦੇ ਨਾਲ ਹੀ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਸਰੋਤ ‘ਤੇ ਚੀਨ ਦਾ ਸਭ ਤੋਂ ਵੱਡਾ ਝੂਠ ਫੜ ਲਿਆ ਹੈ । ਅਜਿਹੀ ਸਥਿਤੀ ਵਿੱਚ ਇਹ ਸਵਾਲ ਉੱਠਦਾ ਹੈ ਕਿ ਇਸ ਖੁਲਾਸੇ ਤੋਂ ਬਾਅਦ ਅਮਰੀਕਾ ਚੀਨ ‘ਤੇ ਕੀ ਕਾਰਵਾਈ ਕਰੇਗਾ? ਜ਼ਿਕਰਯੋਗ ਹੈ ਕਿ ਅਮਰੀਕਾ ਪਹਿਲਾਂ ਹੀ ਚੀਨ ਨੂੰ ਕੋਰੋਨਾ ਵਾਇਰਸ ਦਾ ਦੋਸ਼ੀ ਮੰਨ ਰਿਹਾ ਹੈ ਅਤੇ ਹੁਣ ਵੁਹਾਨ ਲੈਬ ਦੇ ਸਬੂਤ ਵੀ ਟਰੰਪ ਨੂੰ ਮਿਲ ਗਏ ਹਨ । ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਅਮਰੀਕਾ ਨਿਸ਼ਚਤ ਤੌਰ ‘ਤੇ ਚੀਨ ਖਿਲਾਫ਼ ਕੁਝ ਵੱਡੀ ਕਾਰਵਾਈ ਕਰੇਗਾ ।
ਦੱਸ ਦੇਈਏ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਕਈ ਹਜ਼ਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ । ਅਮਰੀਕਾ ਵਿੱਚ ਆਰਥਿਕ ਮੰਦੀ ਆ ਚੁੱਕੀ ਹੈ ਤੇ ਬੇਰੁਜ਼ਗਾਰੀ ਆਪਣੇ ਸਿਖਰ ‘ਤੇ ਹੈ । ਅਮਰੀਕਾ ਅਜਿਹੀ ਬਰਬਾਦੀ ਤੋਂ ਬਾਅਦ ਚੁੱਪ ਨਹੀਂ ਬੈਠੇਗਾ, ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਚੀਨ ਨੂੰ ਨਿਸ਼ਚਤ ਤੌਰ ‘ਤੇ ਸਬਕ ਸਿਖਾਵੇਗਾ ।