ਹਰਿਆਣਾ ਦੇ ਕਰਨਾਲ ਵਿਚ ਯਮੁਨਾ ਨਦੀ ਵਿਚ 2 ਸਕੇ ਭਰਾ ਡੁੱਬ ਗਏ। ਦੋਵੇਂ ਪਰਿਵਾਰ ਨਾਲ ਘੁੰਮਣ ਆਏ ਸਨ। ਇਸ ਦੌਰਾਨ ਉਹ ਯਮੁਨਾ ਵਿਚ ਨਹਾਉਣ ਉਤਰੇ ਸਨ। ਪਿਤਾ ਨੇ ਉਨ੍ਹਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲ ਸਕੀ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਤਰਾਵੜੀ ਦਾ ਰਹਿਣ ਵਾਲਾ ਮੇਜਰ ਸਿੰਘ ਆਪਣੇ ਪਰਿਵਾਰ ਨੂੰ ਘੁਮਾਉਣ ਲਈ ਘਰ ਤੋਂ ਨਿਕਲਿਆ ਸੀ। ਉਹ ਘੁੰਮਦੇ-ਘੁੰਮਦੇ ਗੱਡੀ ਤੋਂ ਮੰਗਲੌਰਾ ਕੋਲ ਯਮੁਨਾ ‘ਤੇ ਪਹੁੰਚੇ। ਇਥੇ ਮਾਪਿਆਂ ਤੇ ਉਨ੍ਹਾਂ ਦੀ ਛੋਟੀ ਧੀ ਪੁਲ ‘ਤੇ ਖੜ੍ਹੀ ਸੀ। ਇਸ ਦੌਰਾਨ ਮੇਜਰ ਦੇ ਦੋਵੇਂ ਪੁੱਤਰ ਸਾਗਰ (18) ਤੇ ਸੁਸ਼ਾਂਤ (15) ਯਮੁਨਾ ਵਿਚ ਨਹਾਉਣ ਲਈ ਹੇਠਾਂ ਉਤਰ ਗਏ।
ਯਮੁਨਾ ਵਿਚ ਡੂੰਘਾਈ ਕਾਫੀ ਜ਼ਿਆਦਾ ਸੀ। ਸਾਗਰ ਤੇ ਸੁਸ਼ਾਂਤ ਜਿਲੇਂ ਹੀ ਯਮੁਨਾ ਵਿਚ ਗਏ ਤਾਂ ਦੋਵੇਂ ਡੂੰਘਾਈ ਵਿਚ ਫਸ ਗਏ ਤੇ ਬਾਹਰ ਨਹੀਂ ਨਿਕਲ ਸਕੇ। ਪਿਤਾ ਦੌੜਿਆ ਤੇ ਬੱਚਿਆਂ ਨੂੰ ਬਚਾਉਣਾ ਚਾਹਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਪਹੁੰਚੇ। ਗੋਤਾਖੋਰਾਂ ਨੂੰ ਬੁਲਾਇਆ ਗਿਆ। ਦੋਵੇਂ ਭਰਾਵਾਂ ਨੂੰ ਲੱਭਿਆ ਗਿਆ ਪਰ ਸਵੇਰ ਤੱਕ ਦੋਵਾਂ ਦਾ ਸੁਰਾਗ ਨਹੀਂ ਲੱਗ ਸਕਿਆ।
ਸਾਗਰ ਦਾ IIT ਮਦਰਾਸ ਵਿਚ ਅਜੇ ਦਾਖਲਾ ਹੋਇਆ ਸੀ। ਛੁੱਟੀ ‘ਤੇ ਘਰ ਆਇਆ ਸੀ। ਉਸ ਦਾ ਸੁਪਨਾ ਕੰਪਿਊਟਰ ਇੰਜੀਨੀਅਰ ਬਣਨ ਦਾ ਸੀ। ਛੋਟਾ ਭਰਾ ਸੁਸ਼ਾਂਤ 10ਵੀਂ ਵਿਚ ਪੜ੍ਹ ਰਿਹਾ ਸੀ। ਜਿਸ ਏਰੀਆ ਵਿਚ ਹਾਦਸਾ ਹੋਇਆ ਹੈ ਉਹ ਯੂਪੀ ਤੇ ਹਰਿਆਣਾ ਪੁਲਿਸ ਦੋਵਾਂ ਦਾ ਇਲਾਕ ਹੈ। ਇਸ ਲਈ ਘਟਨਾ ਵਾਲੀ ਥਾਂ ‘ਤੇ ਦੋਵੇਂ ਸੂਬਿਆਂ ਦੀ ਪੁਲਿਸ ਪਹੁੰਚ ਗਈ।
ਵੀਡੀਓ ਲਈ ਕਲਿੱਕ ਕਰੋ -: