Two more positive cases reemerged : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਦੋਰਾਹਾ ਸ਼ਹਿਰ ਤੋਂ ਦੋ ਹੋਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਸਾਹਮਣੇ ਆਏ ਮਾਮਲਿਆਂ ਵਿਚ ਇਕ ਮਰੀਜ਼ ਦੋਰਾਹਾ ਦੇ ਕੈਲਾਸ਼ ਨਗਰ ਦਾ ਰਹਿਣ ਵਾਲਾ 39 ਸਾਲਾ ਵਿਅਕਤੀ ਹੈ, ਜਦਕਿ ਦੂਸਰਾ 25 ਸਾਲਾ ਵਿਅਕਤੀ ਪਿੰਡ ਕੱਦੋਂ ਦੇ ਪੋਸਟ ਆਫਿਸ ਮੁਹੱਲੇ ਤੋਂ ਹੈ। ਇਹ ਦੋਵੇਂ ਹੀ ਲੁਧਿਆਣਾ ਦੀ ਟਾਇਰ ਫੈਕਟਰੀ ਨਾਲ ਸਬੰਧਤ ਦੱਸੇ ਜਾਰਹੇ ਹਨ, ਜਿਹੜੇ ਟਾਇਰ ਫੈਕਟਰੀ ਦੇ ਕੋਰੋਨਾ ਪਾਜ਼ੀਟਿਵ ਮੈਨੇਜਰ ਦੇ ਸੰਪਰਕ ਵਿਚ ਆਏ ਸਨ।
ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਪਾਇਲ ਦੇ ਸੀਨੀਅਰ ਅਫਸਰ ਡਾ. ਹਰਪ੍ਰੀਤ ਸੇਖੋਂ ਨੇ ਇਨ੍ਹਾਂ ਕੇਸਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਦੇਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦੋਰਾਹਾ ਖੇਤਰ ਵਿਚ ਇਨ੍ਹਾਂ ਦੋ ਨਵੇਂ ਮਾਮਲਿਆਂ ਦੇ ਸਾਹਮਣੇ ਆਉਮ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਅਹਿਤਿਆਤ ਵਜੋਂ ਦੋਵੇਂ ਇਲਾਕਿਆਂ ਦੇ ਮੁਹੱਲਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋਰਾਹਾ ਨੂੰ ਰੈੱਡ ਜ਼ੋਨ ਵਾਲੇ ਇਲਾਕਿਆਂ ਵਿਚ ਸ਼ਾਮਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਾਇਲ ਦੇ ਮਾਲ ਵਿਭਾਗ ਦੇ 58 ਸਾਲਾ ਕਾਨੂੰਨਗੋ ਗੁਰਮੇਲ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਦਿਲ ਦਾ ਦੌਰਾਨ ਪਾਣ ਕਾਰਨ ਉਨ੍ਹਾਂ ਦੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਮੌਤ ਹੋ ਗਈ ਸੀ ਜਦਕਿ ਦੋਰਾਹਾ ਖੇਤਰ ਨਾਲ ਸਬੰਧਤ ਪਿੰਡ ਰਾਜਗੜ੍ਹ ਦੇ ਤਬਲੀਗੀ ਜਮਾਤੀ ਲਿਆਕਤ ਅਲੀ ਅਤੇ ਦੋਰਾਹਾ ਦੀ ਬੀਡੀਪੀਓ ਮੈਡਮ ਨਵਦੀਪ ਕੌਰ (ਪੀਸੀਐਸ) ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਕੋਰੋਨਾ ਨੂੰ ਹਰਾ ਕੇ ਆਪਣੇ ਘਰ ਪਰਤ ਗਏ ਸਨ। ਇਸ ਤੋਂ ਇਲਾਵਾ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਵਿਚ ਵੀ ਸਾਮਲ ਦੋ 2 ਵਿਅਕਤੀਆੰ ਦੀ ਰਿਪੋਰਟ ਪਾਜ਼ੀਟਿਵ ਆਈ ਸੀ।