ਅਮਰੀਕਾ ਤੇ ਰੂਸ ਵਿੱਚ ਯੂਕਰੇਨ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਹੈ। ਜਿਸ ਕਾਰਨ ਯੂਕਰੇਨ ‘ਤੇ ਰੂਸੀ ਹਮਲੇ ਦੇ ਬੱਦਲ ਹੋਰ ਗਹਿਰਾ ਗਏ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੇ ਕਦੇ ਵੀ ਰੂਸੀ ਹਮਲੇ ਦੇ ਖਦਸ਼ੇ ਵਾਲੇ ਬਿਆਨਾਂ ਤੋਂ ਅਲੱਗ ਅਮਰੀਕੀ ਖੁਫੀਆ ਏਜੰਸੀਆਂ ਦੀ ਹੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੂਸ 16 ਫਰਵਰੀ ਨੂੰ ਯੂਕਰੇਨ ‘ਤੇ ਹਮਲਾ ਕਰ ਸਕਦਾ ਹੈ। ਰੂਸੀ ਕਾਊਂਟਡਾਊਨ ਨੂੰ ਇਸ ਗੱਲ ਤੋਂ ਵੀ ਹਵਾ ਮਿਲ ਰਹੀ ਹੈ ਕਿ ਰੂਸ ਨੇ ਸ਼ਨੀਵਾਰ ਨੂੰ ਬੇਲਾਰੂਸ ਵਿੱਚ ਆਪਣੇ 30 ਹਜ਼ਾਰ ਜਵਾਨਾਂ ਨਾਲ 30 ਜੰਗੀ ਜਹਾਜ਼ਾਂ ਨਾਲ ਕਾਲੇ ਸਾਗਰ ਵਿੱਚ ਵਾਰਗੇਮ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਉਮੀਦ ਜਤਾਈ ਜਾ ਰਹੀ ਸੀ ਕਿ ਚੀਨ ਵਿੱਚ 20 ਫਰਵਰੀ ਨੂੰ ਵਿੰਟਰ ਓਲੰਪਿਕ ਦੇ ਖਤਮ ਹੋਣ ਤੋਂ ਬਾਅਦ ਰੂਸ ਹਮਲਾ ਕਰ ਸਕਦਾ ਹੈ। ਪਰ ਅਮਰੀਕਾ ਤੇ ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਯੁੱਧ ਛਿੜਨ ਤੋਂ ਬਾਅਦ ਨਾਗਰਿਕਾਂ ਨੂੰ ਨਹੀਂ ਕੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਬਾਇਡਨ ਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਿਚਾਲੇ ਯੂਕਰੇਨ ਮਸਲੇ ‘ਤੇ ਫੋਨ ਗੱਲ ਹੋਈ ਸੀ।
ਦੱਸ ਦੇਈਏ ਕਿ ਮਾਹਿਰਾਂ ਅਨੁਸਾਰ ਅਮਰੀਕੀ ਖੁਫੀਆ ਏਜੰਸੀਆਂ ਦੀ ਰਿਪੋਰਟ ਦਾ ਖੁਲਾਸਾ ਕਰਨਾ ਬਾਇਡਨ ਪ੍ਰਸ਼ਾਸਨ ਵੱਲੋਂ ਰੂਸੀ ਘੇਰਾਬੰਦੀ ਦੀ ਰਣਨੀਤੀ ਦਾ ਹਿੱਸਾ ਹੈ। 2014 ਵਿੱਚ ਰੂਸ ਨੇ ਜਦੋਂ ਕ੍ਰਿਮੀਆ ‘ਤੇ ਹਮਲਾ ਕੀਤਾ ਸੀ, ਉਦੋਂ ਪਹਿਲਾਂ ਰਿਪੋਰਟ ਹੋਣ ਤੋਂ ਬਾਅਦ ਵੀ ਓਬਾਮਾ ਪ੍ਰਸਾਹਸਨ ਨੇ ਇਸ ਨੂੰ ਉਜਾਗਰ ਨਹੀਂ ਕੀਤਾ ਸੀ। ਇਸ ਵਾਰ ਬਾਇਡਨ ਨੇ ਰੂਸ ਨੂੰ ਜਵਾਬਦੇਹ ਬਣਾਉਣ ਲਈ ਰਿਪੋਰਟ ਉਜਾਗਰ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: