ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਐਤਵਾਰ ਨੂੰ ਚੌਥਾ ਦਿਨ ਹੈ। ਇਸੇ ਵਿਚਾਲੇ ਵਿਸ਼ਵ ਦੇ ਪੱਛਮੀ ਦੇਸ਼ ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਰੂਸ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਹੇ ਹਨ। ਅਮਰੀਕਾ ਤੋਂ ਬਾਅਦ ਹੁਣ ਜਰਮਨੀ ਨੇ ਵੀ ਇੱਕ ਅਸਾਧਾਰਨ ਕਦਮ ਚੁੱਕਦੇ ਹੋਏ ਕਿਹਾ ਕਿ ਉਹ ਯੂਕ੍ਰੇਨ ਨੂੰ ਹਥਿਆਰ ਅਤੇ ਹੋਰ ਸਪਲਾਈ ਭੇਜੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਜਰਮਨੀ ਵੀ ਰੂਸ ਲਈ ਸਵਿਫਟ ਗਲੋਬਲ ਬੈਂਕਿੰਗ ਪ੍ਰਣਾਲੀ ਦੀਆਂ ਕੁਝ ਪਾਬੰਦੀਆਂ ਦਾ ਸਮਰਥਨ ਕਰਨ ਲਈ ਤਿਆਰ ਹੈ। ਇਸ ਵਿਚਾਲੇ ਜਰਮਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਰੂਸੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਤਿਆਰੀ ਕਰ ਰਿਹਾ ਹੈ । ਟਰਾਂਸਪੋਰਟ ਮੰਤਰੀ ਵੋਲਕਰ ਵਿਸਿੰਗ ਨੇ ਅਜਿਹੇ ਕਦਮ ਦਾ ਸਮਰਥਨ ਕੀਤਾ ਅਤੇ ਇਸ ਲਈ ਸਾਰੀਆਂ ਤਿਆਰੀਆਂ ਦੇ ਆਦੇਸ਼ ਦਿੱਤੇ ਹਨ ।
ਇਹ ਵੀ ਪੜ੍ਹੋ: ਯੂਕਰੇਨ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਦੋ-ਟੁਕ, ‘ਭੱਜਾਂਗਾ ਨਹੀਂ, ਮਦਦ ਕਰਨੀ ਹੈ ਤਾਂ ਹਥਿਆਰ ਦਿਓ’
ਜਰਮਨੀ ਦੇ ਚਾਂਸਲਰ ਦੇ ਦਫਤਰ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਯੂਕਰੇਨ ਵਿੱਚ ਜਲਦ ਤੋਂ ਜਲਦ 1,000 ਐਂਟੀ-ਟੈਂਕ ਹਥਿਆਰ ਅਤੇ 500 ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਭੇਜੇਗਾ । ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਕਰੇਨ ‘ਤੇ ਰੂਸ ਦਾ ਹਮਲਾ ਕਰਨਾ ਇੱਕ ਅਹਿਮ ਮੋੜ ਹੈ। ਇਹ ਸਾਡੀ ਸਾਰੀ ਜੰਗ ਤੋਂ ਬਾਅਦ ਦੀ ਪ੍ਰਣਾਲੀ ਨੂੰ ਖ਼ਤਰਾ ਹੈ। ਅਜਿਹੇ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਪੂਰੀ ਸਮਰੱਥਾ ਨਾਲ ਵਲਾਦੀਮੀਰ ਪੁਤਿਨ ਦੀ ਹਮਲਾਵਰ ਫ਼ੌਜ ਖ਼ਿਲਾਫ਼ ਬਚਾਅ ਕਰਨ ਵਿੱਚ ਯੂਕਰੇਨ ਦੀ ਮਦਦ ਕਰੀਏ। ਇਹ ਖ਼ਬਰ ਉਦੋਂ ਆਈ ਹੈ ਜਦੋਂ ਕੁਝ ਸਮਾਂ ਪਹਿਲਾਂ ਜਰਮਨੀ ਦੇ ਆਰਥਿਕ ਅਤੇ ਜਲਵਾਯੂ ਮੰਤਰਾਲੇ ਨੇ ਸ਼ਨੀਵਾਰ ਸ਼ਾਮ ਨੂੰ ਇਕ ਬਿਆਨ ਵਿੱਚ ਕਿਹਾ ਕਿ ਜਰਮਨੀ ਨੀਦਰਲੈਂਡ ਨੂੰ 400 ਜਰਮਨ-ਨਿਰਮਿਤ ਐਂਟੀ-ਟੈਂਕ ਹਥਿਆਰ ਯੂਕਰੇਨ ਭੇਜਣ ਦੀ ਇਜਾਜ਼ਤ ਦੇ ਰਿਹਾ ਹੈ।
ਗੌਰਤਲਬ ਹੈ ਕਿ ਜਰਮਨੀ ਦਾ ਇਹ ਕਦਮ ਇਸ ਲਈ ਅਸਾਧਾਰਨ ਹੈ ਕਿਉਂਕਿ ਉਸੇ ਸੰਘਰਸ਼ ਵਾਲੇ ਖੇਤਰਾਂ ਵਿੱਚ ਘਾਤਕ ਹਥਿਆਰਾਂ ਨੂੰ ਨਿਰਯਾਤ ਨਾ ਕਰਨ ਦੀ ਨੀਤੀ ਰਹੀ ਹੈ। ਹਾਲ ਹੀ ਵਿੱਚ ਸ਼ੁੱਕਰਵਾਰ ਨੂੰ ਸਰਕਾਰੀ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਇਸ ਨੀਤੀ ਦਾ ਪਾਲਣ ਕਰਨਗੇ, ਪਰ ਯੂਰਪੀਅਨ ਸੰਘ ਦੇ 27 ਮੈਂਬਰਾਂ ਦਾ ਹਿੱਸਾ ਜਰਮਨੀ ਦੀ ਯੂਕਰੇਨੀ ਅਧਿਕਾਰੀਆਂ ਅਤੇ ਹੋਰ ਸਹਿਯੋਗੀਆਂ ਨੇ ਮਦਦ ਨਾ ਕਰਨ ਲਈ ਆਲੋਚਨਾ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: