Umesh Yadav Playing XI: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਚੋਣ ਕੀਤੀ ਹੈ । ਉਮੇਸ਼ ਯਾਦਵ ਨੇ ਸਪੋਰਟਸਕੀਡਾ ‘ਤੇ ਗੱਲਬਾਤ ਕਰਦਿਆਂ ਇਸ ਟੀਮ ਦੀ ਚੋਣ ਕੀਤੀ । ਹਾਲਾਂਕਿ ਉਸਨੇ ਇਸ ਵਿਸ਼ਵ ਕੱਪ ਲਈ ਪਲੇਇੰਗ ਇਲੈਵਨ ਦੀ ਚੋਣ ਕੀਤੀ ਹੈ, ਉਸਨੇ ਵਿਕਟਕੀਪਰ-ਬੱਲੇਬਾਜ਼ ਵਜੋਂ ਦੋ ਖਿਡਾਰੀਆਂ ਦੀ ਚੋਣ ਕੀਤੀ ਹੈ । ਯਾਨੀ ਉਸ ਦੇ ਅਨੁਸਾਰ ਉਨ੍ਹਾਂ ਵਿਚੋਂ ਕਿਸੇ ਇੱਕ ਨੂੰ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ ।
ਦਰਅਸਲ, ਉਮੇਸ਼ ਯਾਦਵ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਐਮਐਸ ਧੋਨੀ ਅਤੇ ਰਿਸ਼ਭ ਪੰਤ ਨੂੰ ਜਗ੍ਹਾ ਦਿੱਤੀ ਹੈ, ਪਰ ਉਸ ਦੇ ਅਨੁਸਾਰ ਇਨ੍ਹਾਂ ਦੋਵਾਂ ਵਿਚੋਂ ਸਿਰਫ ਇੱਕ ਨੂੰ ਹੀ ਟੀਮ ਵਿੱਚ ਜਗ੍ਹਾ ਮਿਲੇਗੀ । ਇਸ ਤੋਂ ਇਲਾਵਾ ਉਸਨੇ ਤੇਜ਼ ਗੇਂਦ ਬਾਜ਼ ਵਜੋਂ ਸ਼ਮੀ ਦੀ ਟੱਕਰ ਦੀਪਕ ਚਾਹਰ ਨਾਲ ਕਰ ਦਿੱਤੀ ਹੈ ਯਾਨੀ ਕਿ ਇਨ੍ਹਾਂ ਵਿਚੋਂ ਵੀ ਕੋਈ ਇੱਕ ਹੀ ਟੀਮ ਦਾ ਹਿੱਸਾ ਬਣ ਸਕਦਾ ਹੈ। ਇਸ ਦੇ ਨਾਲ ਹੀ ਉਸ ਨੇ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਆਪਣੀ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਹੈ । ਸਿਰਫ ਇੰਨਾ ਹੀ ਨਹੀਂ ਉਸਦੀ ਟੀਮ ਵਿੱਚ ਇੱਕ ਵੀ ਆਲਰਾਊਂਡਰ ਸ਼ਾਮਿਲ ਨਹੀਂ ਹੈ ।
ਉਮੇਸ਼ ਦੀ ਟੀਮ ਵਿੱਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਓਪਨਰ ਦੇ ਤੌਰ ‘ਤੇ ਹਨ, ਜਦਕਿ ਤੀਜੇ ਨੰਬਰ ਦੇ ਬੱਲੇਬਾਜ਼ ਵਜੋਂ ਉਸਨੇ ਕੇਐਲ ਰਾਹੁਲ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ । ਉਸ ਨੇ ਵਿਰਾਟ ਕੋਹਲੀ ਨੂੰ ਚੌਥੇ ਨੰਬਰ ‘ਤੇ ਰੱਖਿਆ ਹੈ । ਇਸ ਤੋਂ ਬਾਅਦ ਸ਼੍ਰੇਅਸ ਅਈਅਰ ਨੂੰ ਪੰਜਵੇਂ ਨੰਬਰ ‘ਤੇ ਛੇਵੇਂ ਨੰਬਰ ‘ਤੇ ਧੋਨੀ ਅਤੇ ਰਿਸ਼ਭ ਨੂੰ ਸ਼ਾਮਿਲ ਕੀਤਾ ਗਿਆ ਹੈ। ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਬਤੌਰ ਸਪਿਨਰ ਉਸ ਦੀ ਟੀਮ ਦਾ ਹਿੱਸਾ ਹਨ ।
ਵਿਸ਼ਵ ਕੱਪ ਲਈ ਉਮੇਸ਼ ਦੀ ਪਲੇਇੰਗ ਇਲੈਵਨ
ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇਐਲ ਰਾਹੁਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਮਹਿੰਦਰ ਸਿੰਘ ਧੋਨੀ / ਰਿਸ਼ਭ ਪੰਤ, ਕੁਲਦੀਪ ਯਾਦਵ, ਯੁਜਵੇਂਦਰ ਸਿੰਘ ਚਾਹਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ / ਦੀਪਕ ਚਾਹਰ ਆਦਿ ਸ਼ਾਮਿਲ ਹਨ ।