ਪੰਜਾਬ ਦੇ ਅੰਮ੍ਰਿਤਸਰ ਵਿੱਚ ਫੌਜੀ ਕੈਂਪ ਦੇ ਅੰਦਰੋਂ ਇੱਕ ਲਾਵਾਰਿਸ ਪਿਸਤੌਲ ਬਰਾਮਦ ਕੀਤਾ ਗਿਆ ਹੈ। ਫੌਜ ਨੇ ਪਿਸਤੌਲ ਨੂੰ ਕਬਜ਼ੇ ‘ਚ ਲੈ ਕੇ ਜਾਂਚ ਲਈ ਪੁਲਿਸ ਹਵਾਲੇ ਕਰ ਦਿੱਤਾ। ਫੌਜ ਦਾ ਕਹਿਣਾ ਹੈ ਕਿ ਇਹ ਲਾਵਾਰਿਸ ਹੈ ਅਤੇ ਪਿਛਲੇ ਰਿਕਾਰਡਾਂ ਵਿੱਚ ਕਿਸੇ ਪਿਸਤੌਲ ਦੇ ਗੁੰਮ ਹੋਣ ਦੀ ਕੋਈ ਸ਼ਿਕਾਇਤ ਨਹੀਂ ਹੈ। ਅਜਿਹੇ ‘ਚ ਪੁਲਿਸ ਨੇ ਹੁਣ ਪਿਸਤੌਲ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਿਸ ਗੁੰਮ ਹੋਏ ਰਿਕਾਰਡ ਦੀ ਵੀ ਭਾਲ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਗਡਵਾਲ ਬਟਾਲੀਅਨ 11 ਅਜਨਾਲਾ ਦੇ ਆਰਮੀ ਕੈਂਟ ਇਲਾਕੇ ਵਿੱਚ ਕੈਂਪ ਏਰੀਏ ਦੀ ਸਫ਼ਾਈ ਕਰ ਰਹੀ ਸੀ। ਉਦੋਂ ਹੀ ਇਹ ਪਿਸਤੌਲ ਸੂਬੇਦਾਰ ਧਨਪਾਲ ਸਿੰਘ ਅਤੇ ਹੌਲਦਾਰ ਰਾਜਦੀਪ ਸਿੰਘ ਨੂੰ ਜ਼ਮੀਨ ‘ਤੇ ਸੁੱਟਿਆ ਮਿਲਿਆ। ਪਿਸਤੌਲ ਨੂੰ ਜੰਗਾਲ ਲੱਗਿਆ ਹੋਇਆ ਹੈ। ਜਿਸ ‘ਤੇ GSF ਇਨ 2013 ਲਿਖਿਆ ਹੋਇਆ ਹੈ। ਫੌਜ ਨੇ ਜਾਂਚ ਤੋਂ ਬਾਅਦ ਉਸ ਨੂੰ ਅਜਨਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਰਿਵਾਲਵਰ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਵਿਭਾਗ ਦੇ 7 ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਹੌਲਦਾਰ ਹਰਜਗਜੀਤ ਸਿੰਘ ਨੇ ਦੱਸਿਆ ਕਿ ਰਿਵਾਲਵਰ ’ਤੇ ਛਪੇ ਨੰਬਰ ਦੇ ਆਧਾਰ ’ਤੇ ਰਿਕਾਰਡ ਨੂੰ ਜਾਂਚ ਲਈ DC ਦਫ਼ਤਰ ਵਿਚ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਅਣਪਛਾਤੇ ਦੇ ਖਿਲਾਫ ਅਸਲਾ ਐਕਟ ਦੀ ਧਾਰਾ 25/27, 54 ਅਤੇ 59 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: