ਲੁਧਿਆਣਾ : ਕੋਵਿਡ-19 ਮਹਾਂਮਾਰੀ ਨੇ ਕਰਮਚਾਰੀ ਰਾਜ ਬੀਮਾ ਨਿਗਮ ਯੋਜਨਾ ਦੇ ਅਧੀਨ ਬੀਮਾਧਾਰਕਾਂ ਦੇ ਜੀਵਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਬਹੁਤ ਪ੍ਰਭਾਵ ਪਾਇਆ ਹੈ। ਕੋਵਿਡ-19 ਦੇ ਕਾਰਨ ਜਿਨ੍ਹਾਂ ਬੀਮਾਧਾਰਕਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਪਰਿਵਾਰ ਨੂੰ ਮਦਦ ਅਤੇ ਰਾਹਤ ਪਹੁੰਚਾਉਣ ਦੇ ਲਈ ਕਰਮਚਾਰੀ ਰਾਜ ਬੀਮਾ ਨਿਗਮ ਨੇ ਈ.ਐਸ.ਆਈ. ਕੋਵਿਡ-19 ਰਾਹਤ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜੋ 24 ਮਾਰਚ, 2020 ਤੋਂ ਅੱਗੇ ਦੋ ਸਾਲਾਂ ਲਈ ਪ੍ਰਭਾਵੀ ਹੋਵੇਗੀ।
ਇਸ ਸਬੰਧੀ ਡਿਪਟੀ ਡਾਇਰੈਕਟਰ(ਇੰਚ.), ਉਪ ਖੇਤਰੀ ਦਫ਼ਤਰ, ਕਰਮਚਾਰੀ ਰਾਜ ਬੀਮਾ ਨਿਗਮ ਲੁਧਿਆਣਾ ਸ੍ਰੀ ਸੁਨੀਲ ਕੁਮਾਰ ਯਾਦਵ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਂਮਾਰੀ ਅੰਤਰਾਲ ਦੇ ਦੌਰਾਨ ਕੋਵਿਡ-19 ਦੇ ਕਾਰਨ ਕਿਸੇ ਬੀਮਾਧਾਰਕ ਦੀ ਮੌਤ ਹੋਣ ‘ਤੇ ਨਿਰਭਰ ਪਰਿਵਾਰ ਦੇ ਪਾਤਰ ਮੈਂਬਰਾਂ ਨੂੰ ਬੀਮਾਧਾਰਕ ਦੀ ਔਸਤ ਦੈਨਿਕ ਮਜ਼ਦੂਰੀ ਦਾ 90 ਪ੍ਰਤੀਸ਼ਤ ਤੱਕ ਦਾ ਆਵਧਿਕ ਭੁਗਤਾਨ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਕੀਤਾ ਜਾਵੇਗਾ। ਇਸ ਯੋਜਨਾ ਦੇ ਅੰਤਰਗਤ ਘੱਟੋ ਘੱਟ ਰਾਹਤ 1800 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਉਨ੍ਹਾਂ ਪਾਤਰਤਾ ਦੀਆਂ ਸ਼ਰਤਾਂ ਅਤੇ ਲਾਗੂ ਕਰਨ ਦੀ ਵਿਧੀ ਬਾਰੇ ਅੱਗੇ ਦੱਸਿਆ ਕਿ ਜਿਸ ਬੀਮਾਧਾਰਕ ਦੀ ਮੌਤ ਕੋਵਿਡ-19 ਦੇ ਕਾਰਨ ਹੋਈ ਹੈ, ਉਹ ਕਰਮਚਾਰੀ ਰਾਜ ਬੀਮਾ ਨਿਗਮ ਦੇ ਆਨਲਾਈਨ ਪੋਰਟਲ ‘ਤੇ ਕੋਵਿਡ-19 ਦੇ ਪੁਸ਼ਟੀ ਤੋਂ 3 ਮਹੀਨੇ ਪਹਿਲਾਂ ਪੰਜੀਕ੍ਰਿਤ ਕੀਤਾ ਹੋਵੇ। ਮ੍ਰਿਤਕ ਬੀਮਾਧਾਰਕ ਦੇ ਕੋਵਿਡ-19 ਦੇ ਪੁਸ਼ਟੀ ਦੇ ਦਿਨ ਉਸਦਾ ਰੋਜ਼ਗਾਰ ਵਿੱਚ ਹੋਣਾ ਜਰੂਰੀ ਹੈ ਅਤੇ ਪੁਸ਼ਟੀ ਹੋਣ ਦੇ ਪਿਛਲੇ ਇੱਕ ਸਾਲ ਦੇ ਦੌਰਾਨ 70 ਦਿਨਾਂ ਦਾ ਅੰਸ਼ਦਾਨ ਪ੍ਰਾਪਤ ਹੋਣਾ ਜਾਂ ਭੁਗਤਾਨ ਯੋਗ ਹੋਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਬੀਮਾਧਾਰਕ ਪ੍ਰਸੂਤੀ ਹਿਤਲਾਭ, ਵਿਸਤਾਰਿਤ ਬੀਮਾਰੀ ਹਿਤਲਾਭ ਜਾਂ ਅਸਥਾਈ ਅਪੰਗਤਾ ਹਿਤਲਾਭ ਦਾ ਲਾਭ ਲੈ ਰਹੇ ਸੀ, ਉਨ੍ਹਾਂ ਦੀ ਕੋਵਿਡ ਕਾਰਨ ਮੌਤ ਦੀ ਸਥਿਤੀ ਵਿੱਚ 70 ਦਿਨ ਦੇ ਅੰਸ਼ਦਾਨ ਦੀ ਸ਼ਰਤ ਪੂਰੀ ਨਾ ਹੌਣ ਤੇ ਪ੍ਰਸੂਤੀ ਹਿਤਲਾਭ, ਵਿਸਤਾਰਿਤ ਬੀਮਾਰੀ ਹਿਤਲਾਭ ਜਾਂ ਅਸਥਾਈ ਅਪੰਗਤਾ ਹਿਤਲਾਭ ਦੇ ਲਾਭ ਦੇ ਦਿਨਾਂ ਦੀ ਇੱਕ ਸਾਲ ਪਹਿਲਾਂ ਤੱਕ ਦੀ ਗਣਨਾ ਇਸ ਯੋਜਨਾ ਵਿੱਚ ਰਾਹਤ ਪਹੁੰਚਾਉਣ ਲਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯੋਜਨਾ ਦੇ ਅਧੀਨ ਰਾਹਤ ਦਾ ਦਾਅਵਾ ਕਰਨ ਵਾਲੇ ਦਾਅਵਾ ਕਰਤਾ ਨੂੰ ਯੋਜਨਾ ਦੇ ਅਧੀਨ ਨਿਰਧਾਰਿਤ ਪ੍ਰੋਫਾਰਮੇ ‘ਤੇ ਕੋਵਿਡ ਪਾਜੀਟਿਵ ਰਿਪੋਰਟ ਅਤੇ ਮੌਤ ਦੇ ਸਰਟੀਫਿਕੇਟ ਦੇ ਨਾਲ ਨਜ਼ਦੀਕੀ ਸ਼ਾਖਾ ਦਫ਼ਤਰ ਵਿੱਚ ਦਾਵਾ ਪੇਸ਼ ਕਰਨਾ ਹੋਵੇਗਾ। ਨਿਰਭਰ ਮੈਂਬਰ ਦੀ ਉਮਰ ਅਤੇ ਪਹਿਚਾਣ ਲਈ ਯੋਗ ਅਧਿਕਾਰੀ ਦੁਆਰਾ ਜਾਰੀ ਜਨਮ ਪ੍ਰਮਾਣ ਪੱਤਰ ਅਤੇ ਆਧਾਰ ਮੰਨਣਯੋਗ ਹੋਵੇਗਾ। ਮ੍ਰਿਤਕ ਬੀਮਾਧਾਰਕ ਦੀ ਪਤਨੀ ਹਰੇਕ ਸਾਲ 120 ਰੁਪਏ ਜਮ੍ਹਾ ਕਰ ਕੇ ਕਰਮਚਾਰੀ ਰਾਜ਼ ਬੀਮਾ ਨਿਗਮ ਦੇ ਸੰਸਥਾਨਾਂ ਵਿੱਚ ਚਿਕਿਤਸਾ ਸੰਭਾਲ ਦੇ ਲਈ ਹੱਕਦਾਰ ਹੋਵੇਗੀ।
ਇਹ ਵੀ ਪੜ੍ਹੋ : ਸਕੂਲ ਸੰਚਾਲਕ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ, ਪਰਿਵਾਰਕ ਮੈਂਬਰਾਂ ਵੱਲੋਂ ਸੜਕ ‘ਤੇ ਮ੍ਰਿਤਕ ਦੇਹ ਰੱਖ ਕੇ ਦਿੱਤਾ ਜਾ ਰਿਹਾ ਧਰਨਾ
ਇਸ ਤੋਂ ਇਲਾਵਾ ਈ.ਐਸ.ਆਈ. ਐਕਟ, 1948 ਦੇ ਅੰਤਰਗਤ ਵਿਆਪਤ ਕਰਮਚਾਰੀ ਦੀ ਮੰਦਭਾਗੀ ਮੌਤ ਦੀ ਸਥਿਤੀ ਵਿੱਚ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਜਾਂ ਜਿਸ ਨੇ ਅਸਲ ਵਿੱਚ ਬੀਮਾਧਾਰਕ ਦਾ ਸਸਕਾਰ ਕਰਨ ਵਾਲੇ ਵਿਅਕਤੀ ਨੂੰ 15000 ਰੁਪਏ ਦੀ ਰਾਸ਼ੀ ਦਾ ਭੁਗਤਾਨ ਵੀ ਕੀਤਾ ਜਾਂਦਾਂ ਹੈ। ਸ੍ਰੀ ਯਾਦਵ ਨੇ ਸਾਰੇ ਯੋਗ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਇਸ ਯੋਜਨਾ ਦਾ ਜਲਦ ਤੋਂ ਜਲਦ ਲਾਭ ਲੈਣ ਲਈ ਦਾਅਵਾ ਪੇਸ਼ ਕਰਨ।
ਯੋਜਨਾ ਦਾ ਲਾਭ ਲੈਣ ਲਈ ਜ਼ਰੂਰੀ ਹਦਾਇਤਾਂ ਅਤੇ ਫਾਰਮ ਈ.ਐਸ.ਆਈ.ਸੀ. ਦੀ ਵੈਬਸਾਈਟ ‘ਤੇ ਉਪਲੱਬਧ ਹਨ ਜਾਂ ਵਧੇਰੇ ਜਾਣਕਾਰੀ ਲਈ ਸ਼ਾਖਾ ਦਫ਼ਤਰਾਂ ਅਤੇ ਉਪ ਖੇਤਰੀ ਦਫ਼ਤਰ ਦੇ ਫੋਨ ਨੰਬਰ, ਜਿਸ ਵਿੱਚ ਸ਼੍ਰੀ ਸਤਿੰਦਰ ਸਿੰਘ ਉਪ ਖੇਤਰੀ ਦਫ਼ਤਰ, ਕਰਮਚਾਰੀ ਰਾਜ ਬੀਮਾ ਨਿਗਮ, ਫੋਕਲ ਪੁਆਇੰਟ ਲੁਧਿਆਣਾ-94172-64693, ਸ਼੍ਰੀ ਅਨਿਲ ਕੁਮਾਰ ਕਥੂਰੀਆ, ਸ਼ਾਖਾ ਪ੍ਰਬੰਧਕ, ਫੋਕਲ ਪਵਾਇਂਟ ਲੁਧਿਆਣਾ-99885-06595, ਸ਼੍ਰੀ ਜਸਵੰਤ ਸਿੰਘ, ਸ਼ਾਖਾ ਪ੍ਰਬੰਧਕ, ਗਿਆਸਪੁਰਾ ਲੁਧਿਆਣਾ-9646300463 ਸ਼੍ਰੀ ਰਵਿੰਦਰ ਰਾਵਤ, ਸ਼ਾਖਾ ਪ੍ਰਬੰਧਕ, ਗਿਲ ਰੋਡ ਲੁਧਿਆਣਾ-78370-30600 ਸ਼੍ਰੀ ਅਮੀ ਲਾਲ, ਸ਼ਾਖਾ ਪ੍ਰਬੰਧਕ, ਰਾਹੋਂ ਰੋਡ ਲੁਧਿਆਣਾ-80549-31280 ਸ਼੍ਰੀਮਤੀ ਰੰਜਨਾ ਗੋਸਵਾਮੀ, ਸ਼ਾਖਾ ਪ੍ਰਬੰਧਕ, ਕੋਹਾੜਾ, ਲੁਧਿਆਣਾ-9814999745 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੁੱਤ ਸ਼ਹੀਦ ਹੋ ਗਿਆ, ਮਾਂ ਨੇ ਕੈਂਸਰ ਦੇ ਇਲਾਜ ਲਈ ਘਰ ਵਿਕਣੇ ਲਾਇਆ,ਰੂਹ ਕੰਬ ਜਾਵੇਗੀ ਇਸ ਮਾਂ ਦੀ ਦਰਦਨਾਕ ਕਹਾਣੀ ਪੜ੍ਹ ਕੇ