ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੁਪਹਿਰ ਤੱਕ ਚੰਡੀਗੜ੍ਹ ਪੁੱਜਣਗੇ। ਸ਼ਾਮ 4 ਵਜੇ ਉਹ ਸੈਕਟਰ-34 ਸਥਿਤ ਪ੍ਰਦਰਸ਼ਨੀ ਗਰਾਊਂਡ ‘ਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚਣਗੇ। ਇਸ ਸਬੰਧੀ ਸਾਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਨੂੰ ਲੈ ਕੇ ਪੁਲਿਸ ਵੱਲੋਂ ਰੂਟ ਪਲਾਨ ਵੀ ਜਾਰੀ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਪੂਰੇ ਰੂਟ ‘ਤੇ ਤਾਇਨਾਤ ਰਹੇਗੀ।
ਬੀਤੇ ਸ਼ੁੱਕਰਵਾਰ ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਤ ਨਿਰਧਾਰਤ ਰੂਟ ’ਤੇ ਰਿਹਰਸਲ ਕੀਤੀ। ਇਸ ਦੇ ਨਾਲ ਹੀ ਸੈਕਟਰ 34 ਦੇ ਰੈਲੀ ਗਰਾਊਂਡ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਜਾਂਚ ਮੁਹਿੰਮ ਚਲਾਈ ਗਈ। ਯੂਟੀ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਸੁਵਿਧਾ ਤੋਂ ਬਚਣ ਲਈ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਪੁਲਿਸ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਮ 5 ਤੋਂ 8 ਵਜੇ ਤੱਕ ਉਕਤ ਰੂਟਾਂ ਤੋਂ ਆਉਣ-ਜਾਣ ਤੋਂ ਗੁਰੇਜ਼ ਕਰਨ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।
ਇਹ ਵੀ ਪੜ੍ਹੋ : ਹਿਊਸਟਨ ਯੂਨੀਵਰਸਿਟੀ ‘ਚ ਤਮਿਲ ਚੇਅਰ ਕੀਤੀ ਜਾਵੇਗੀ ਸਥਾਪਿਤ, PM ਮੋਦੀ ਨੇ ਕੀਤਾ ਐਲਾਨ
ਰੂਟ ਪਲਾਨ ਮੁਤਾਬਕ ਕਾਲੀਬਾੜੀ ਲਾਈਟ ਪੁਆਇੰਟ ਤੋਂ ਸੈਕਟਰ-31/32/46/47 ਚੌਕ, ਸੈਕਟਰ-32/33/45/46 ਚੌਕ ਅਤੇ ਸੈਕਟਰ-33/34/44/45 ਚੌਕ, ਸ਼ਾਂਤੀ ਮਾਰਗ ਅਤੇ ਸੈਕਟਰ-33/34/40/45 ਸਰੋਵਰ ਮਾਰਗ ‘ਤੇ ਲਾਈਟ ਪੁਆਇੰਟ, ਸੈਕਟਰ-33/34 ਤੋਂ ਇਲਾਵਾ ਸੈਕਟਰ-34 ਮੇਲਾ ਮੈਦਾਨ ਨੇੜੇ ਕੁਝ ਸੜਕਾਂ ‘ਤੇ ਟਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਨਿਊ ਲੇਬਰ ਚੌਕ ਸੈਕਟਰ-33/34/20/21 ਤੋਂ ਬੁੜੈਲ ਚੌਕ ਸੈਕਟਰ-33/34/44/45 ਚੌਕ ਅਤੇ ਸਰੋਵਰ ਮਾਰਗ ਸੈਕਟਰ-33/34 ਲਾਈਟ ਪੁਆਇੰਟ ਤੋਂ ਗੁਰਦੁਆਰਾ ਸਾਹਿਬ ਸੈਕਟਰ-3 ਤੱਕ ਆਵਾਜਾਈ ਪ੍ਰਭਾਵਿਤ ਹੋਵੇਗੀ। ਸੈਕਟਰ 34 ਦੀਆਂ ਅੰਦਰੂਨੀ ਸੜਕਾਂ ’ਤੇ ਵੀ ਆਵਾਜਾਈ ਪ੍ਰਭਾਵਿਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: