ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਐਡਵਾਇਜਰੀ ਜਾਰੀ ਕਰਦੇ ਹੋਏ ਦੇਸ਼ ਦੇ ਸਾਰੇ ਟੀਵੀ ਤੇ ਡਿਜੀਟਲ ਮੀਡੀਆ ਚੈਨਲਾਂ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਉਹ ਆਪਣੀ ਰਿਪੋਰਟਿੰਗ, ਡਿਬੇਟ ਜਾਂ ਵਿਜੂਅਲ ਪੈਕੇਜ ਵਿਚ ਸਿਵਲ ਡਿਫੈਂਸ ਏਅਰ ਰੈੱਡ ਸਾਇਰਨ ਦੀ ਆਵਾਜ਼ ਦਾ ਗੈਰ-ਜ਼ਰੂਰੀ ਇਸਤੇਮਾਲ ਨਾ ਕਰਨ।
ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਸਾਇਰਨ ਆਵਾਜ਼ਾਂ ਦਾ ਇਸਤੇਮਾਲ ਸਿਰਫ ਜਾਗਰੂਕਤਾ ਮੁਹਿੰਮਾਂ ਲਈ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਆਵਾਜ਼ਾਂ ਦੀ ਵਰਤੋਂ ਕਰਨਾ ਲੋਕਾਂ ਵਿਚ ਦਹਿਸ਼ਤ ਤੇ ਡਰ ਪੈਦਾ ਕਰ ਸਕਦਾ ਹੈ। ਖਾਸ ਕਰਕੇ ਮੌਜੂਦਾ ਸਮੇਂ ਭਾਰਤ-ਪਾਕਿ ਤਣਾਅਪੂਰਨ ਹਾਲਾਤ ਦੇ ਵਿਚ। ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਚੈਨਲ ਜਾਂ ਮੀਡੀਆ ਪਲੇਟਫਾਰਮ ਨਿਰਦੇਸ਼ਾਂ ਦਾ ਉਲੰਘਣ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਜ਼ਿੰਮੇਵਾਰ ਰਿਪੋਰਟਿੰਗ ਕਰੋ। ਸਾਊਂਡ ਜਾਂ ਗ੍ਰਾਫਿਕਸ ਤੋਂ ਬਚੋ। ਜਨਤਾ ਨੂੰ ਸਹੀ ਤੇ ਅਧਿਕਾਰਤ ਜਾਣਕਾਰੀ ਦਿਓ।
ਵੀਡੀਓ ਲਈ ਕਲਿੱਕ ਕਰੋ -:
























