US Hurricane hanna storm: ਅਮਰੀਕਾ ਵਿੱਚ ਊਸ਼ਣ ਖੰਡੀ ਚੱਕਰਵਾਤ ‘ਹੰਨਾ’ ਨੇ ਇੱਕ ਗੁੰਝਲਦਾਰ ਰੂਪ ਧਾਰਨ ਕਰ ਲਿਆ ਹੈ ਅਤੇ ਅੱਜ ਸਵੇਰੇ (ਭਾਰਤੀ ਸਮੇਂ ਅਨੁਸਾਰ) ਟੈਕਸਾਸ ਦੇ ਸਮੁੰਦਰੀ ਕੰਢੇ ਨਾਲ ਜਾ ਟਕਰਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਮਿਆਮੀ ਦੇ ਆਸ-ਪਾਸ ਵਿਸ਼ਾਲ ਤਬਾਹੀ ਮਚਾ ਸਕਦਾ ਹੈ, ਜਿਸ ਕਾਰਨ ਵੱਡੇ ਤੂਫਾਨਾਂ ਦਾ ਖਤਰਾ ਹੈ । ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਲੋਕ ਘਬਰਾ ਗਏ ਹਨ ।
ਮੌਸਮ ਵਿਭਾਗ ਨੇ ਕਿਹਾ ਕਿ ਟੈਕਸਾਸ ਵਿੱਚ 5 ਤੋਂ 10 ਇੰਚ ਦੇ ਵਿਚਕਾਰ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਤੱਟੀ ਇਲਾਕੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਇੱਥੇ ਜਾਨ-ਮਾਲ ਦੇ ਨੁਕਸਾਨ ਦਾ ਵੀ ਜੋਖਮ ਹੈ। ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਤੂਫਾਨ ਦੇ ਖੋਜਕਰਤਾ ਫਿਲ ਕਲੋਟਜ਼ਬੈਚ ਅਨੁਸਾਰ ਹੰਨਾ ਅੱਠ ਅਟਲਾਂਟਿਕ ਚੱਕਰਵਾਤਾਂ ਦਾ ਰਿਕਾਰਡ ਤੋੜ ਸਕਦਾ ਹੈ।
ਪੋਰਟ ਮੈਨਸਫੀਲਡ ਤੋਂ ਮੇਸਕੁਇਟ ਬੇਅ ਲਈ ਭਾਰੀ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬਫੀਨ ਬੇਅ ਤੋਂ ਸਾਰਜੈਂਟ ਤੱਕ ਭਾਰੀ ਤੂਫਾਨ ਦੀ ਚੇਤਾਵਨੀ ਹੈ। ਉੱਥੇ ਹੀ ਮੈਕਸੀਕੋ ਦੇ ਬਾਰਾ ਐਲ ਮੇਜਕਿਟਲ ਤੋਂ ਟੈਕਸਸ ਦੇ ਪੋਰਟ ਮੈਨਸਫੀਲਡ ਅਤੇ ਟੈਕਸੂ ਦੇ ਮੇਸਕੁਇਟ ਬੇ ਤੋਂ ਹਾਈ ਆਈਲੈਂਡ ਤੱਕ ਸਮੁੰਦਰੀ ਤੂਫਾਨ ਦੀਆਂ ਚੇਤਾਵਨੀਆਂ ਲਾਗੂ ਹਨ। ਸਮੁੰਦਰ ਵਿੱਚ ਤੇਜ਼ ਲਹਿਰਾਂ ਦੇ ਵਧਣ ਦੀ ਉਮੀਦ ਹੈ, ਜੋ ਮੌਜੂਦਾ ਸਥਿਤੀਆਂ ਨੂੰ ਵਿਗੜ ਸਕਦੀ ਹੈ।