ਅਮਰੀਕਾ ਦੀ ਅੱਤਵਾਦ ਰੋਕੂ ਸਪੈਸ਼ਲ਼ ਫੋਰਸ ਨੇ ਉੱਤਰ ਪੂਰਬ ਸੀਰੀਆ ਵਿੱਚ ਆਪਣੇ ਆਪ੍ਰੇਸ਼ਨ ਦੌਰਾਨ ISIS ਦੇ ਟੌਪ ਕਮਾਂਡਰ ਅਬੂ ਇਬ੍ਰਾਹੀਮ ਅਲ-ਹਾਸ਼ਿਮੀ ਅਲ ਕੁਰੈਸ਼ੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਖੁਦ ਇਸ ਦੀ ਜਾਣਕਾਰੀ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਬਿਡੇਨ ਨੇ ਕਿਹਾ ਕਿ, ‘ਕੱਲ੍ਹ ਰਾਤ ਮੇਰੇ ਨਿਰਦੇਸ਼ ‘ਤੇ ਅਮਰੀਕੀ ਫੌਜ ਨੇ ਸਫਲਤਾ ਨਾਲ ਇੱਕ ਅੱਤਵਾਦੀ ਰੋਕੂ ਮੁਹਿੰਮ ਚਲਾਈ। ਸਾਡੇ ਹਥਿਆਰਬੰਦ ਫੋਰਸ ਨੂੰ ਇਸ ਬਹਾਦਰੀ ਲਈ ਧੰਨਵਾਦ। ਅਸੀਂ ISIS ਨੇਤਾ ਅਬੂ ਇਬ੍ਰਾਹੀਮ ਅਲ ਹਾਸ਼ਿਮ ਅਲ ਕੁਰੈਸ਼ੀ ਨੂੰ ਮਾਰ ਸੁੱਟਿਆ ਹੈ।
ਅਬੂ ਇਬ੍ਰਾਹੀਮ ਨੇ 31 ਅਕਤੂਬਰ 2019 ਨੂੰ ਸਾਬਕਾ ਆਈ.ਐੱਸ. ਮੁਖੀ ਬਗਦਾਦੀ ਦੀ ਮੌਤ ਤੋਂ ਬਾਅਦ ਆਈ.ਐੱਸ. ਦੀ ਕਮਾਨ ਸੰਭਾਲੀ ਸੀ। ਉਸ ਨੂੰ ਅਮਿਕ ਮੁਹੰਮਦ ਸਈਦ ਅਬਦਲ ਰਹਿਮਾਨ ਅਲ-ਮਾਵਲਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਅਮਰੀਕੀ ਫੌਜ ਨੇ ਇਹ ਆਪਰੇਸ਼ਨ ਉਸੇ ਥਾਂ ‘ਤੇ ਕੀਤਾ ਸੀ, ਜਿੱਥੇ ਢਾਈ ਸਾਲ ਪਹਿਲਾਂ ਅਬੂ ਬਕਰ ਅਲ-ਬਗਦਾਦੀ ਮਾਰਿਆ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਅਬੂ ਇਬਰਾਹਿਮ ਨੇ ਬਗਦਾਦੀ ਵਾਂਗ ਆਪਣੀ ਆਤਮਘਾਤੀ ਬੈਲਟ ਦਾ ਬਟਨ ਦਬਾ ਕੇ ਆਪਣੇ ਆਪ ਨੂੰ ਉਡਾ ਲਿਆ। ਇਸ ਵਿਚ ਉਸ ਦੇ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਦੀ ਵੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2019 ਵਿੱਚ ਵੀ ਅਮਰੀਕਾ ਨੇ ਸੀਰੀਆ ਵਿੱਚ ਇਸੇ ਤਰ੍ਹਾਂ ਦੀ ਫੌਜੀ ਕਾਰਵਾਈ ਕਰਕੇ ਆਈ.ਐੱਸ. ਦੀ ਸਥਾਪਨਾ ਕਰਨ ਵਾਲੇ ਅੱਤਵਾਦੀ ਅਬੂ ਬਕਰ ਅਲ-ਬਗਦਾਦੀ ਨੂੰ ਮਾਰ ਦਿੱਤਾ ਸੀ। ਹਾਲਾਂਕਿ ਬਗਦਾਦੀ ਸਾਬਕਾ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੌਰਾਨ ਮਾਰਿਆ ਗਿਆ ਸੀ। ਹੁਣ ਕਰੀਬ ਢਾਈ ਸਾਲ ਬਾਅਦ ਜੋਅ ਬਿਡੇਨ ਪ੍ਰਸ਼ਾਸਨ ਨੇ ਸੀਰੀਆ ਵਿੱਚ ਵੱਡਾ ਅਪਰੇਸ਼ਨ ਚਲਾ ਕੇ ਬਗਦਾਦੀ ਦੇ ਵਾਰਿਸ ਨੂੰ ਵੀ ਮਾਰ ਸੁੱਟਿਆ ਹੈ।