US vaccinators will no longer : ਅਮਰੀਕਾ ਵਿੱਚ ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਹੁਣ ਵਧੇਰੇ ਥਾਵਾਂ ’ਤੇ ਮਾਸਕ ਲਗਾਉਣ ਦੀ ਲੋੜ ਨਹੀਂ ਹੈ। ਅਮਰੀਕੀ ਅਧਿਕਾਰੀਆਂ ਦੇ ਇਹ ਕਹਿਣ ਤੋਂ ਬਾਅਦ ਕਿ “ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਉਹ ਹੁਣ ਜ਼ਿਆਦਾਤਰ ਥਾਵਾਂ ‘ਤੇ ਮਾਸਕ ਬਗੈਰ ਜਾ ਸਕਦੇ ਹਨ”, ਰਾਸ਼ਟਰਪਤੀ ਜੋ ਬਿਡੇਨ ਨੇ ਇਸ ਨੂੰ ਅਮਰੀਕਾ ਲਈ ‘ਵੱਡਾ ਦਿਨ’ ਕਰਾਰ ਦਿੱਤਾ।
ਇਸ ਨਵੇਂ ਦਿਸ਼ਾ-ਨਿਰਦੇਸ਼ ਦੀ ਘੋਸ਼ਣਾ ਤੋਂ ਬਾਅਦ, ਰਾਸ਼ਟਰਪਤੀ ਜੋ ਬਿਡੇਨ ਨੇ ਆਪਣੇ ਓਵਲ ਦਫ਼ਤਰ ਵਿੱਚ ਹੋਰ ਸੰਸਦ ਮੈਂਬਰਾਂ ਸਣੇ ਆਪਣਾ ਮਾਸਕ ਲਾਹ ਦਿੱਤਾ। ਨਵੀਆਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਲੋਕ ਖੁੱਲ੍ਹੀਆਂ ਜਾਂ ਬੰਦ, ਵਧੇਰੇ ਥਾਵਾਂ ’ਤੇ ਬਿਨਾਂ ਮਾਸਕ ਦੇ ਜਾ ਸਕਦੇ ਹਨ, ਹਾਲਾਂਕਿ ਅਜੇ ਵੀ ਬੰਦ ਭੀੜ ਵਾਲੀਆਂ ਥਾਵਾਂ, ਜਿਵੇਂ ਕਿ ਬੱਸਾਂ ਅਤੇ ਹਵਾਈ ਜਹਾਜ਼ਾਂ ਜਾਂ ਹਸਪਤਾਲਾਂ ਵਿਚ ਮਾਸਕ ਲਗਾਉਣ ਦੀ ਸਲਾਹ ਦਿੱਤੀ ਗਈ ਹੈ।
ਦੱਸਿਆ ਗਿਆ ਹੈ ਕਿ ਬਾਈਡਨ ਪ੍ਰਸ਼ਾਸਨ ‘ਤੇ ਕੋਵਿਡ -19 ਨਾਲ ਸਬੰਧਤ ਪਾਬੰਦੀਆਂ ਨੂੰ ਘਟਾਉਣ ਲਈ ਭਾਰੀ ਦਬਾਅ ਸੀ, ਖ਼ਾਸਕਰ ਉਨ੍ਹਾਂ ਲਈ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਇਸ ਦੌਰਾਨ ਅਮੇਰਿਕਨ ਫੈਡਰੇਸ਼ਨ ਆਫ ਟੀਚਰਜ਼ ਲੇਬਰ ਯੂਨੀਅਨ ਨੇ ਵੀ ਸਿਫਾਰਸ਼ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਜਾਣ। ਸੰਸਥਾ ਦੁਆਰਾ ਸਿਫਾਰਿਸ਼ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਟੀਕੇ ਦੀ ਮਨਜ਼ੂਰੀ ਤੋਂ ਬਾਅਦ ਕੀਤੀ ਗਈ ਹੈ।
ਅਮਰੀਕਾ, ਜਿਥੇ ਦੁਨੀਆ ਵਿਚ ਸਭ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ -19 ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਹਨ, ਵਿਚ ਪਿਛਲੇ ਕੁਝ ਹਫ਼ਤਿਆਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਭਾਰੀ ਗਿਰਾਵਟ ਆਈ ਹੈ। ਇਸ ਦੇ ਮੱਦੇਨਜ਼ਰ, ਅਮਰੀਕੀ ਸੰਗਠਨ ਸੈਂਟਰਜ਼ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਇਹ ਨਵੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਭਾਰਤ ‘ਚ ਕੋਰੋਨਾ ਦੀ ‘ਸੁਨਾਮੀ’ ਨੇ ਨਰਿੰਦਰ ਮੋਦੀ ਨੂੰ ਬਣਾ ਦਿੱਤਾ ‘ਛੋਟਾ’- ਬ੍ਰਿਟਿਸ਼ ਅਖਬਾਰ ਦੀ ਟਿੱਪਣੀ
ਨਵੇਂ ਨਿਯਮ ਆਉਣ ਤੋਂ ਬਾਅਦ, ਵ੍ਹਾਈਟ ਹਾਊਸ ਵਿਚ ਇਕ ਸਮਾਗਮ ਵਿਚ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਮੇਤ ਸਾਰੇ ਸਟਾਫ ਮੈਂਬਰਾਂ ਨੇ ਆਪਣੇ ਮਾਸਕ ਉਤਾਰ ਦਿੱਤੇ। ਇਸ ਸਮਾਗਮ ਦੌਰਾਨ ਰਾਸ਼ਟਰਪਤੀ ਜੋ ਬਿਡੇਨ ਨੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ। ਬਿਡੇਨ ਨੇ ਟਵਿੱਟਰ ‘ਤੇ ਲਿਖਿਆ, “ਨਿਯਮ ਹੁਣ ਬਹੁਤ ਅਸਾਨ ਹੈ। ਟੀਕਾ ਲਵਾਓ ਜਾਂ ਮਾਸਕ ਪਹਿਨੋ ਜਦੋਂ ਤੱਕ ਤੁਸੀਂ ਟੀਕਾ ਨਹੀਂ ਲਗਾ ਲੈਂਦੇ। ਤੁਹਾਨੂੰ ਇਸ ਦੀ ਚੋਣ ਕਰਨੀ ਪਏਗੀ। ਇਹ ਤੁਹਾਡੀ ਚੋਣ ਹੈ।”