ਅਮਰੀਕਾ ਜਾਣ ਵਾਲੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਅਮਰੀਕਾ ਨੇ ਇਸ ਸਾਲ 31 ਦਸੰਬਰ ਤੱਕ ਭਾਰਤ ਵਿੱਚ ਆਪਣੇ ਦੂਤਾਵਾਸਾਂ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਸਮੇਤ ਬਹੁਤ ਸਾਰੇ ਵੀਜ਼ਾ ਬਿਨੈਕਾਰਾਂ ਲਈ ਵਿਅਕਤੀਗਤ ਤੌਰ ‘ਤੇ ਹਾਜ਼ਰ ਹੋਣ ਦੀ ਸ਼ਰਤ ਵਿੱਚ ਢਿੱਲ ਦਿੱਤੀ ਹੈ । ਅਮਰੀਕਾ ਦੇ ਇੱਕ ਸੀਨੀਅਰ ਡਿਪਲੋਮੈਟ ਨੇ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੂੰ ਇਹ ਜਾਣਕਾਰੀ ਦਿੱਤੀ। ਜਿਨ੍ਹਾਂ ਬਿਨੈਕਾਰਾਂ ਨੂੰ ਛੋਟ ਦਿੱਤੀ ਗਈ ਹੈ ਉਨ੍ਹਾਂ ਵਿੱਚ ਵਿਦਿਆਰਥੀ (F, M ਅਤੇ ਅਕਾਦਮਿਕ J ਵੀਜ਼ਾ), ਵਰਕਰ (H-1, H-2, H-3 ਅਤੇ ਵਿਅਕਤੀਗਤ L ਵੀਜ਼ਾ), ਸੱਭਿਆਚਾਰ ਅਤੇ ਬੇਮਿਸਾਲ ਯੋਗਤਾ ਵਾਲੇ ਲੋਕ (O, P ਅਤੇ Q ਵੀਜ਼ਾ) ਸ਼ਾਮਿਲ ਹਨ।
ਦੱਖਣੀ ਏਸ਼ੀਆਈ ਭਾਈਚਾਰੇ ਦੇ ਨੇਤਾ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਏਸ਼ੀਆਈ ਅਮਰੀਕੀਆਂ ਦੇ ਸਲਾਹਕਾਰ ਅਜੈ ਜੈਨ ਭੂਟੋਰੀਆ ਨੇ ਦੱਖਣੀ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲ ਲੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਵੀਜ਼ਾ ਬਿਨੈਕਾਰਾਂ ਨੂੰ ਇਸ ਸਹਾਇਤਾ ਦੀ ਬਹੁਤ ਲੋੜ ਸੀ । ਇਹ ਸਾਡੇ ਦੋਸਤਾਂ ਅਤੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਲਈ ਬਹੁਤ ਮਦਦਗਾਰ ਹੋਵੇਗਾ ਅਤੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਅਤੇ ਅਸੁਵਿਧਾਵਾਂ ਦੂਰ ਹੋ ਜਾਣਗੀਆਂ।
ਇਹ ਵੀ ਪੜ੍ਹੋ: 2 ਯੂਕਰੇਨੀ ਸ਼ਹਿਰਾਂ ‘ਤੇ ਕਬਜ਼ੇ ਤੋਂ ਬਾਅਦ ਰੂਸ ਨੇ ਗੱਲਬਾਤ ਦੀ ਕੀਤੀ ਪੇਸ਼ਕਸ਼, ਯੂਕਰੇਨ ਨੇ ਰੱਖੀ ਇਹ ਸ਼ਰਤ
ਦੱਸ ਦੇਈਏ ਕਿ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਨੋਟਿਸ ਦੇ ਅਨੁਸਾਰ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਅਤੇ ਚੇੱਨਈ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਵਿੱਚ ਇਸਦੇ ਕੌਂਸਲੇਟ ਯੋਗ ਬਿਨੈਕਾਰਾਂ ਨੂੰ ਇੰਟਰਵਿਊ ਛੋਟ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ 2022 ਲਈ 20,000 ਤੋਂ ਵੱਧ ਛੋਟ (ਡ੍ਰੌਪਬਾਕਸ) ਅਪਾਇੰਟਮੈਂਟ ਜਾਰੀ ਕਰਨਗੀਆਂ।
ਵੀਡੀਓ ਲਈ ਕਲਿੱਕ ਕਰੋ -: