ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਜਥੇਦਾਰ ਵਿਰਸਾ ਸਿੰਘ ਵਲਟੋਹਾ ਨੇ ਨਸ਼ਿਆਂ ਦੀ ਰੋਕਥਾਮ ਵਿਚ ਅਸਫਲਤਾ ਲਈ ਪੰਜਾਬ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਚੋਹਲਾ ਸਾਹਿਬ ਦੇ ਵਸਨੀਕ ਪ੍ਰਭਜੀਤ ਸਿੰਘ ਦੇ ਸੰਬੰਧ ਰਣਜੀਤ ਸਿੰਘ ਢਡਰੀਆਂ ਵਾਲੇ ਨਾਲ ਵੀ ਦੱਸੇ ਹਨ। ਉਨ੍ਹਾਂ ਮੰਗ ਕੀਤੀ ਕਿ ਡੀਆਰਆਈ ਨੂੰ ਰਣਜੀਤ ਸਿੰਘ ਢਡਰੀਆਂ ਵਾਲੇ ਤੋਂ ਵੀ ਪੁੱਛਗਿੱਛ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਆਪਣੇ ਹੱਥ ਵਿਚ ਲੈ ਕੇ ਸਹੁੰ ਚੁੱਕੀ ਸੀ ਕਿ ਉਹ ਰਾਜ ਵਿਚੋਂ ਨਸ਼ਿਆਂ ਨੂੰ ਖਤਮ ਕਰ ਦੇਣਗੇ। ਪਰ 4 ਸਾਲਾਂ ਬਾਅਦ ਵੀ ਨਸ਼ਾ ਖਤਮ ਨਹੀਂ ਹੋਇਆ। ਚੋਹਲਾ ਸਾਹਿਬ ਦੇ ਪ੍ਰਭਜੀਤ ਸਿੰਘ ਨੂੰ ਮੁੰਬਈ ਬੰਦਰਗਾਹ ਤੋਂ ਡੀਆਰਆਈ ਨੇ ਫੜ ਲਿਆ, ਜੋ ਪੰਜਾਬ ਸਰਕਾਰ ਦੀ ਨੱਕ ਹੇਠ ਨਸ਼ਿਆਂ ਦਾ ਕਾਰੋਬਾਰ ਚਲਾ ਰਿਹਾ ਸੀ।
ਕੁਝ ਤਸਵੀਰਾਂ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਭਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਨੇੜਤਾ ਬਾਬਾ ਢਡਰੀਆਂ ਵਾਲੇ ਨਾਲ ਹੈ। ਉਨ੍ਹਾਂ ਦੇ ਆਪਣੇ ਗੰਨਮੈਨ ਰਾਮ ਸਿੰਘ ਦਾ ਬੇਟਾ ਕੈਨੇਡਾ ਵਿੱਚ ਡਰੱਗ ਕੇਸ ਦੇ ਮਾਮਲੇ ਵਿੱਚ ਨਾਮਜ਼ਦ ਹੈ। ਉਨ੍ਹਾਂ ਮੰਗ ਕੀਤੀ ਕਿ ਡੀਆਰਆਈ ਅਤੇ ਹੋਰ ਏਜੰਸੀਆਂ ਨੂੰ ਬਾਬਾ ਢਡਰੀਆਂ ਵਾਲੇ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਮਾਮਲਾ ਗੈਰ-ਕਾਨੂੰਨੀ ਹਿਰਾਸਤ ਤੋਂ ਬਾਅਦ ਦਲਿਤ ਦੀ ਮੌਤ ਦਾ- SC ਕਮਿਸ਼ਨ ਹੋਇਆ ਸਖਤ, ਤੁਰੰਤ ਮੰਗੀ ਰਿਪੋਰਟ