ਫਿਰੋਜ਼ਪੁਰ ਤੋਂ ਦਿੱਲੀ ਦੇ ਵਿਚ ਚੱਲਣ ਵਾਲੀ ਵੰਦੇ ਭਾਰਤ ਟ੍ਰੇਨ ਹੁਣ ਬਰਨਾਲਾ ਰੇਲਵੇ ਸਟੇਸ਼ਨ ‘ਤੇ ਵੀ ਰੁਕੇਗੀ। ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਮੁਲਾਕਾਤ ਦੇ ਬਾਅਦ ਇਹ ਐਲਾਨ ਕੀਤਾ।
ਬਰਨਾਲਾ ਦੇ ਲੋਕ ਲੰਬੇ ਸਮੇਂ ਤੋਂ ਇਸ ਟ੍ਰੇਨ ਦੇ ਠਹਿਰਾਅ ਦੀ ਮੰਗ ਕਰ ਰਹੇ ਹਨ। ਕੁਝ ਦਿਨ ਪਹਿਲਾਂ ਜਦੋਂ ਵੰਦੇ ਭਾਰਤ ਟ੍ਰੇਨ ਫਿਰੋਜ਼ਪੁਰ ਤੋਂ ਬਠਿੰਡਾ, ਬਰਨਾਲਾ ਤੇ ਪਟਿਆਲਾ ਹੁੰਦੇ ਹੋਏ ਦਿੱਲੀ ਲਈ ਸ਼ੁਰੂ ਕੀਤੀ ਗਈ ਸੀ ਉਦੋਂ ਬਰਨਾਲਾ ਵਿਚ ਇਸ ਦਾ ਸਟਾਪੇਜ ਨਹੀਂ ਦਿੱਤਾ ਗਿਆ ਸੀ। ਇਸ ਫੈਸਲੇ ਨਾਲ ਸਥਾਨਕ ਲੋਕਾਂ ਵਿਚ ਕਾਫੀ ਰੋਸ ਸੀ। ਇਸ ਸਬੰਧੀ ਭਾਜਪਾ ਦੇ ਸੂਬਾ ਉਪ ਪ੍ਰਧਾਨ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਇਹ ਮੰਗ ਚੁੱਕੀ ਸੀ। ਸਾਂਸਦ ਮੀਤ ਹੇਅਰ ਨੇ ਵੀ ਇਸ ਮੁੱਦੇ ‘ਤੇ ਮੰਤਰੀ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਸਹੁਰੇ ਤੋਂ ਤੰਗ ਆ ਕੇ ਮਹਿਲਾ ਨੇ ਚੁੱਕਿਆ ਖੌ/ਫ.ਨਾਕ ਕਦਮ, ਆਪਣੀ ਜੀ.ਵ/ਨ ਲੀ/ਲਾ ਕੀਤੀ ਸ.ਮਾ/ਪਤ
ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਭਾਜਪਾ ਨੇਤਾਵਾਂ ਵੱਲੋਂ ਕੀਤੀ ਗਈ ਮੰਗ ਨੂੰ ਮੰਨ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤੇ ਅਗਲੇ 1-2 ਦਿਨਾਂ ਵਿਚ ਟ੍ਰੇਨ ਬਰਨਾਲਾ ਵਿਚ ਰੁਕਣਾ ਸ਼ੁਰੂ ਹੋ ਜਾਵੇਗੀ। ਟ੍ਰੇਨ ਦੇ ਪਿਲੇ ਦਿਨ ਗੁਜ਼ਰਨ ਦੌਰਾਨ ਬਰਨਾਲਾ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ਵਿਚ ਲੋਕ ਟ੍ਰੇਨ ਦੇ ਰੁਕਣਦਾ ਇੰਤਜ਼ਾਰ ਕਰ ਰਹੇ ਸਨ। ਹਾਲਾਂਕਿ ਟ੍ਰੇਨ ਦੇ ਨਾ ਰੁਕਣ ‘ਤੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀਤੇ ਨਾਅਰੇਬਾਜ਼ੀ ਵੀ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
























