ਤ੍ਰਿਪੁਰਾ ਦੇ ਭਾਜਪਾ ਵਿਧਾਇਕ ਜਾਦਬ ਲਾਲ ਨਾਥ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਿਧਾਇਕ ‘ਤੇ ਵਿਧਾਨ ਸਭਾ ਸੈਸ਼ਨ ਦੌਰਾਨ ਪੋਰਨ ਦੇਖਣ ਦਾ ਦੋਸ਼ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ 30 ਮਾਰਚ ਦੀ ਹੈ। ਕਿਸੇ ਨੇ ਪਿੱਛਿਓਂ ਵਿਧਾਇਕ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ।
ਇਸ ਮਾਮਲੇ ‘ਚ ਤ੍ਰਿਪੁਰਾ ਭਾਜਪਾ ਪ੍ਰਧਾਨ ਰਾਜੀਵ ਭੱਟਾਚਾਰੀਆ ਨੇ ਕਿਹਾ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮੈਂ ਜਾਦਬ ਲਾਲ ਨਾਥ ਨਾਲ ਗੱਲ ਕੀਤੀ। ਪਾਰਟੀ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਜਾਵੇਗਾ। ਹਾਲਾਂਕਿ ਵਿਧਾਇਕ ਦਾ ਕਹਿਣਾ ਹੈ ਕਿ ਅਜਿਹਾ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਮੈਂ ਇਸ ‘ਤੇ ਪਾਰਟੀ ਨੂੰ ਸਪੱਸ਼ਟੀਕਰਨ ਦਿਆਂਗਾ।
ਜਾਦਬ ਲਾਲ ਨਾਥ ਤ੍ਰਿਪੁਰਾ ਦੇ ਬਾਗਬਾਸਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਉਹ 2018 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ। 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ ਸੀਪੀਐਮ ਦੀ ਉਮੀਦਵਾਰ ਬਿਜੀਤਾ ਨਾਥ ਤੋਂ ਹਾਰ ਗਏ ਸਨ। ਹਾਲਾਂਕਿ, 2023 ਦੀਆਂ ਚੋਣਾਂ ਵਿੱਚ ਭਾਜਪਾ ਨੇ ਇੱਕ ਵਾਰ ਫਿਰ ਜਾਦਬ ਲਾਲ ਨਾਥ ‘ਤੇ ਬਾਜ਼ੀ ਮਾਰੀ ਅਤੇ ਉਹ ਜਿੱਤ ਗਏ।
ਇਹ ਵੀ ਪੜ੍ਹੋ : ਰਾਮਨੌਮੀ ਮੌਕੇ CM ਮਾਨ ਸ਼੍ਰੀ ਦੇਵੀ ਤਾਲਾਬ ਮੰਦਰ ਹੋਏ ਨਤਮਸਕ, ਸੂਬੇ ਦੀ ਖੁਸ਼ਹਾਲੀ ਲਈ ਕੀਤੀ ਪ੍ਰਾਰਥਨਾ
ਅਜਿਹਾ ਹੀ ਇੱਕ ਮਾਮਲਾ 2012 ਵਿੱਚ ਕਰਨਾਟਕ ਵਿੱਚ ਵੀ ਸਾਹਮਣੇ ਆਇਆ ਸੀ। ਸਹਿਕਾਰਤਾ ਮੰਤਰੀ ਲਕਸ਼ਮਣ ਸਾਵਦੀ ਅਤੇ ਮਹਿਲਾ ਤੇ ਬਾਲ ਕਲਿਆਣ ਮੰਤਰੀ ਸੀਸੀ ਪਾਟਿਲ ਪੋਰਨ ਦੇਖਦੇ ਫੜੇ ਗਏ। ਜਦੋਂ ਉਹ ਪੋਰਨ ਦੇਖ ਰਹੇ ਸੀ ਤਾਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ। ਮੰਤਰੀਆਂ ਦੀ ਇਸ ਕਾਰਵਾਈ ਨੂੰ ਇੱਕ ਸਥਾਨਕ ਚੈਨਲ ਨੇ ਵਿਧਾਨ ਸਭਾ ਦੀ ਕਾਰਵਾਈ ਦੀ ਕਵਰੇਜ ਕਰਦਿਆਂ ਫੜਿਆ ਹੈ। ਉਸ ਸਮੇਂ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਇਸ ਘਟਨਾ ਨੂੰ ਲੋਕਤੰਤਰ ‘ਤੇ ਕਾਲਾ ਧੱਬਾ ਕਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: