ਸਾਬਕਾ ਵਿਧਾਇਕਾ ਤੇ ਭਾਜਪਾ ਆਗੂ ਸਤਿਕਾਰ ਕੌਰ ਗਹਿਰੀ ਦੇ ਘਰ ਵਿਜੀਲੈਂਸ ਨੇ ਛਾਪਾ ਮਾਰਿਆ। ਆਾਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਵਿਚ ਫਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕ ਸਤਕਾਰ ਦੇ ਪਿੰਡ ਆਲੇਵਾਲਾ ਸਥਿਤ ਰਿਹਾਇਸ਼ ‘ਤੇ ਵਿਜੀਲੈਂਸ ਦੀ ਟੀਮ ਜਾਂਚ ਕਰਨ ਪਹੁੰਚੀ।
ਆਪਣੇ ਆਫਿਸ ਵਿਚ ਨੇਤਰੀ ਤੋਂ 5 ਘੰਟੇ ਦੀ ਪੁੱਛਗਿਛ ਵੀ ਕੀਤੀ ਗਈ। ਵਿਜੀਲੈਂਸ ਦੇ ਹੱਥ ਕੀ ਲੱਗਾ, ਇਸ ਦਾ ਖੁਲਾਸਾ ਅਧਿਕਾਰੀਆਂ ਵੱਲੋਂ ਨਹੀਂ ਕੀਤਾ ਗਿਆ ਹੈ ਪਰ ਸਤਕਾਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਵੀ ਗੈਰ-ਕਾਨੂੰਨੀ ਨਹੀਂ ਕੀਤਾ ਹੈ।
ਸਤਕਾਰ ਨੇ ਕਿਹਾ ਕਿ ਉਹ ਕਾਨੂੰਨ ਦਾ ਸਨਮਾਨ ਕਰਦੀ ਹੈ। ਉਨ੍ਹਾਂ ਉਪਰ ਜੋ ਵੀ ਦੋਸ਼ ਲਗਾਏ ਗਏ ਹਨ, ਉਹ ਪੂਰੀ ਤਰ੍ਹਾਂ ਤੋਂ ਗਲਤ ਹਨ। ਉਨ੍ਹਾਂ ਨੂੰ ਜਦੋਂ ਵੀ ਜਾਂਚ ਲਈ ਬੁਲਾਇਆ ਜਾਵੇਗਾ, ਉਹ ਸਹਿਯੋਗ ਦੇਣਗੇ। ਸਤਕਾਰ ਕੌਰ 2017 ਵਿਚ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਵਿਧਾਇਕ ਚੁਣੀ ਗਈ ਗਈ ਸੀ।
ਇਹ ਵੀ ਪੜ੍ਹੋ : ਫਰੀਦਕੋਟ : ਕਾਊਂਟਰ ਇੰਜੈਲੀਜੈਂਸ ਵਿੰਗ ਨੇ ਘਰ ‘ਤੇ ਮਾਰਿਆ ਛਾਪਾ, ਹਥਿਆਰਾਂ ਸਣੇ ਇਕ ਕਾਬੂ
2022 ਵਿਚ ਸਤਕਾਰ ਕੌਰ ਦੀ ਰਿਪੋਰਟ ਕਾਂਗਰਸ ਹਾਈਕਮਾਨ ਨੂੰ ਭੇਜੀ ਗਈ ਤੇ ਪਾਰਟੀ ਵੱਲੋਂ ਸਤਕਾਰ ਕੌਰ ਨੂੰ ਟਿਕਟ ਨਹੀਂ ਦਿੱਤੀ ਗਈ। ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਆਸ਼ੂ ਬਾਂਗੜ ਨੂੰ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: