ਚੰਡੀਗੜ੍ਹ : ਪੀਐਸਆਈਡੀਸੀ ਦੇ ਨਵ-ਨਿਯੁਕਤ ਸੀਨੀਅਰ ਵਾਈਸ ਚੇਅਰਮੈਨ ਵਿਨੈ ਮਹਾਜਨ ਨੇ ਅੱਜ ਇਥੇ ਉਦਯੋਗ ਭਵਨ ਵਿਖੇ ਕੈਬਨਿਟ ਮੰਤਰੀਆਂ ਸਾਧੂ ਸਿੰਘ ਧਰਮਸੋਤ, ਸ੍ਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕਾਂ ਬਲਵਿੰਦਰ ਸਿੰਘ ਲਾਡੀ, ਸ: ਬਰਿੰਦਰਮੀਤ ਸਿੰਘ ਪਾਹੜਾ, ਐਸਐਸ ਬੋਰਡ ਦੇ ਚੇਅਰਮੈਨ ਸ. ਰਮਨ ਬਹਿਲ, ਕੇ.ਕੇ. ਬਾਵਾ, ਚੇਅਰਮੈਨ PSIDC ਅਤੇ ਹੋਰਨਾਂ ਦੀ ਹਾਜ਼ਰੀ ਵਿਚ ਆਪਣਾ ਅਹੁਦਾ ਸੰਭਾਲਿਆ।
ਮਹਾਜਨ ਸੁਜਾਨਪੁਰ ਨਗਰ ਕੌਂਸਲ ਦੇ ਪ੍ਰਧਾਨ ਰਹਿਣ ਤੋਂ ਇਲਾਵਾ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ। ਇਸ ਮੌਕੇ ਸ੍ਰੀ ਵਿਨੈ ਮਹਾਜਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਦਿੱਤੀ ਜ਼ਿੰਮੇਵਾਰੀ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਉਮੀਦਾਂ ਅਤੇ ਵਿਸ਼ਵਾਸ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ : SIT ਦੀ ਸ. ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿਛ ਹੋਈ ਖਤਮ, ਢਾਈ ਘੰਟੇ ਚੱਲੀ ਜਾਂਚ ‘ਚ 80 ਤੋਂ ਵੱਧ ਸਵਾਲਾਂ ਦੇ ਦਿੱਤੇ ਜਵਾਬ
ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਉਮੀਦ ਜਤਾਈ ਕਿ ਸ੍ਰੀ ਵਿਨੈ ਮਹਾਜਨ ਪੰਜਾਬ ਦੇ ਉਦਯੋਗਿਕ ਵਿਕਾਸ ਲਈ ਅਣਥੱਕ ਮਿਹਨਤ ਕਰਕੇ ਰਾਜ ਨੂੰ ਤਰੱਕੀ ਦੇ ਰਾਹ ਤੇ ਪਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਦਰਸ਼ੀ, ਚੇਅਰਮੈਨ ਪੰਜਾਬ ਰਾਜ ਰਾਜਪੂਤ ਭਲਾਈ ਬੋਰਡ, ਵਜੀਰ ਸਿੰਘ ਲਾਲੀ, ਸਾਹਿਬ ਸਿੰਘ ਸਾਬਾ, ਪੂਰਨ ਚੰਦ ਚੌਹਾਨ, ਸ੍ਰੀ ਰਾਮ ਲੁਬਾਏ ਸੈਣੀ, ਸ੍ਰੀ ਬਲਰਾਮ ਸਿੰਘ ਜਾਮਵਾਲ, ਸ. ਇਸ ਮੌਕੇ ਸੁਰੇਸ਼ ਮਹਾਜਨ, ਸ੍ਰੀ ਕੁਲਬੀਰ ਸਿੰਘ, ਸ੍ਰੀ ਸੁਰੇਸ਼ ਕੁਮਾਰ, ਸ੍ਰੀ ਰਾਜਕੁਮਾਰ ਸਿਹੋੜਾ, ਸ੍ਰੀ ਕੁਲਜੀਤ ਸਿੰਘ ਸੈਣੀ, ਸ੍ਰੀ ਸਤੀਸ਼ ਕੁਮਾਰ, ਭਾਰਤ ਭੂਸ਼ਣ, ਸੁਨੀਲ ਕੁਮਾਰ ਮਹਾਜਨ, ਭਾਰਤ ਭੂਸ਼ਣ ਮਹਾਜਨ, ਰਮੇਸ਼ ਲਾਲ, ਸੁਰਿੰਦਰ ਸ਼ਰਮਾ, ਸੁਰਿੰਦਰ ਵਰਮਾ, ਬਬਲੀ ਮਹਾਜਨ, ਦਰਸ਼ਨ ਡੋਗਰਾ, ਅਸ਼ਵਨੀ ਬੰਟੀ, ਵਿਕਾਸ ਮਹਾਜਨ, ਅਤੇ ਤੋਸ਼ੀਤ ਮਹਾਜਨ ਅਤੇ ਕੇ.ਕੇ. ਸ਼ਾਰਦਾ ਸਮੇਤ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ : BJP ‘ਚ ਜਾਣ ਦਾ ਇੰਨਾਂ ਪਛਤਾਵਾ ਕੇ ਸਿਰ ਮੁੰਨਵਾ ਕੇ ਕੀਤੀ TMC ‘ਚ ਵਾਪਸੀ