When the daughter got married in court : ਆਪਣੀ ਮਰਜ਼ੀ ਦੇ ਖਿਲਾਫ ਕੁਝ ਹੋਣ ’ਤੇ ਗੁੱਸੇ ’ਚ ਆਇਆ ਇਨਸਾਨ ਇਸ ਨੂੰ ਕੱਢਣ ਲਈ ਕਈ ਵਾਰ ਕੁਝ ਅਜਿਹਾ ਕਰ ਦਿੰਦਾ ਹੈ, ਜਿਸ ਨਾਲ ਦੂਜੇ ਦਾ ਵੀ ਨੁਕਸਾਨ ਹੋ ਜਾਂਦਾ ਹੈ ਤੇ ਫਿਰ ਖੁਦ ਵੀ ਮੁਸੀਬਤ ਵਿੱਚ ਫਸ ਜਾਂਦਾ ਹੈ। ਅਜਿਹਾ ਹੀ ਕੀਤਾ ਆਪਣੀ ਧੀ ਦੇ ਕੋਰਟ ਮੈਰਿਜ ਤੋਂ ਭੜਕੇ ਪਿਤਾ ਨੇ, ਜਿਸ ਨੇ ਗੁੱਸੇ ਵਿੱਚ ਮੁੰਡੇ ਦੇ ਭਰਾ ਦੇ ਘਰ ਨੂੰ ਹੀ ਅੱਗ ਲਾ ਦਿੱਤੀ।
ਜਿਸ ਨਾਲ ਉਸ ਦੇ ਘਰ ਦੇ ਅੰਦਰ ਬੈੱਡ ਤੋਂ ਲੈ ਕੇ ਖਿੜਕੀ-ਦਰਵਾਜ਼ੇ ਤੱਕ ਸੜ ਕੇ ਸੁਆਹ ਹੋ ਗਏ। ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਹੈ। ਗੁਰੂ ਸੰਤ ਨਗਰ ਦੇ ਯੂਸਫ਼ ਨੇ ਦੱਸਿਆ ਕਿ ਉਹ ਪੇਂਟ ਵਿੱਚ ਕੰਮ ਕਰਦਾ ਹੈ। ਬੀਤੀ ਰਾਤ ਕਰੀਬ 9 ਵਜੇ ਘਰ ਵਿੱਚ ਕੋਈ ਪਰਿਵਾਰ ਦਾ ਮੈਂਬਰ ਨਹੀਂ ਸੀ। ਘਰ ਦਾ ਤਾਲਾ ਲਗਾ ਕੇ ਸਾਰੇ ਬਾਹਰ ਚਲੇ ਗਏ। ਇਸ ਦੌਰਾਨ ਪਰਮਜੀਤ ਗੋਲਡੀ ਜੋ ਆਪਣੇ ਉਨ੍ਹਾਂ ਦੇ ਪਿੱਛੇ ਰਹਿੰਦਾ ਸੀ, ਉਥੇ ਆ ਗਿਆ। ਛੱਤ ਦੇ ਰਸਤੇ ਆ ਕੇ ਉਸ ਨੇ ਘਰ ਨੂੰ ਅੱਗ ਲਾ ਦਿੱਤੀ, ਜਿਸ ਨਾਲ ਉਨ੍ਹਾਂ ਦੇ ਘਰ ਦੇ ਅੰਦਰ ਬੈੱਡ, ਖਿੜਕੀ-ਦਰਵਾਜ਼ੇ ਅਤੇ ਏਸੀ ਸਣੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਦੋਂ ਉਨ੍ਹਾਂ ਨੂੰ ਪਤਾ ਲਗਾ ਕੇ ਘਰ ਪਹੁੰਚੇ, ਘਰ ਦੇ ਅੰਦਰ ਦੀ ਹਰ ਚੀਜ਼ ਸੜ ਚੁੱਕੀ ਸੀ।
ਯੂਸੁਫ ਨੇ ਕਿਹਾ ਕਿ ਉਸਦੇ ਛੋਟੇ ਭਰਾ ਆਸਿਫ ਨੇ ਅਪ੍ਰੈਲ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁਲਜ਼ਮ ਗੋਲਡੀ ਦੀ ਲੜਕੀ ਨਾਲ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਪਰਮਜੀਤ ਗੋਲਡੀ ਉਸ ਨੂੰ ਧਮਕੀਆਂ ਦੇ ਰਹੇ ਸਨ ਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਅੱਗ ਲਾ ਦਿੱਤੀ ਜਾਵੇਗੀ। ਉਸ ਦਿਨ ਮੌਕਾ ਪਾ ਕੇ ਉਸਨੇ ਘਰ ਨੂੰ ਅੱਗ ਲਾ ਦਿੱਤੀ। ਹਾਲਾਂਕਿ, ਇਹ ਬਚਾਅ ਰਿਹਾ ਕਿ ਉਸ ਵੇਲੇ ਘਰ ਵਿਚ ਪਰਿਵਾਰ ਦਾ ਕੋਈ ਮੈਂਬਰ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।