When the father returned : ਗ੍ਰੇਟਰ ਨੋਇਡਾ ਦੇ ਪਿੰਡ ਜਲਾਲਪੁਰ ਵਿੱਚ ਰੂਬ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕੋ ਹੀ ਦਿਨ ਵਿੱਚ ਕੋਰੋਨਾ ਨੇ ਇੱਕੋ ਹੀ ਦਿਨ ਮਾਪਿਆਂ ਦੇ ਦੋ ਪੁੱਤਰਾਂ ਨੂੰ ਖੋਹ ਲਿਆ। ਇੱਕ ਪੁੱਤਰ ਨੂੰ ਮੁਖ ਅਗਨੀ ਦੇ ਕੇ ਪਰਤੇ ਪਿਓ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਦੂਜੇ ਪੁੱਤਰ ਦੀ ਅਰਥੀ ਨੂੰ ਵੀ ਮੋਢਾ ਦੇਣਾ ਹੋਵੇਗਾ।
ਹੁਣ ਦੋ ਜਵਾਨ ਪੁੱਤਰਾਂ ਦੀ ਮੌਤ ਤੋਂ ਬਾਅਦ ਪਿਓ ਸਦਮੇ ਵਿੱਚ ਹੈ। ਮਾਂ ਵਾਰ-ਵਾਰ ਬੇਹੋਸ਼ ਹੋ ਜਾਂਦੀ ਹੈ। ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕੋਰੋਨਾ ਵਾਇਰਸ ਨੇ 8 ਘੰਟਿਆਂ ਦੇ ਅੰਦਰ-ਅੰਦਰ ਦੋ ਜਵਾਨ ਮੁੰਡਿਆਂ ਦੀ ਜਾਨ ਲੈ ਲਈ। ਅਤਰ ਸਿੰਘ ਦਾ ਕਹਿਣਾ ਹੈ ਕਿ ਮੇਰੇ ਦੋਵੇਂ ਬੇਟੇ ਦੀਪਕ ਅਤੇ ਪੰਕਜ ਬਿਮਾਰ ਸਨ। ਹਲਕਾ ਜਿਹਾ ਜ਼ੁਕਾਮ-ਬੁਖਾਰ ਸੀ। ਇਲਾਕੇ ਦੇ ਡਾਕਟਰ ਤੋਂ ਇਲਾਜ ਚੱਲ ਰਿਹਾ ਸੀ। ਅਚਾਨਕ ਪੰਕਜ ਨੇ ਦਮ ਤੋੜ ਦਿੱਤਾ। ਅਸੀਂ ਸਾਰੇ ਉਸ ਦਾ ਅੰਤਿਮ ਸੰਸਕਾਰ ਕਰ ਕੇ ਵਾਪਸ ਪਰਤ ਆਏ ਸਾਂ ਅਤੇ ਘਰ ਵਿੱਚ ਵੇਖਿਆ ਕਿ ਵੱਡੇ ਪੁੱਤਰ ਦੀਪਕ ਨੇ ਵੀ ਦਮ ਤੋੜ ਦਿੱਤਾ। ਉਸਦੀ ਮਾਂ ਪੁੱਤਰ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਰੋਂਦੀ ਜਾ ਰਹੀ ਸੀ। 8 ਘੰਟਿਆਂ ਦੇ ਅੰਦਰ, ਮੇਰੇ ਘਰ ਦੇ ਦੋਵੇਂ ਮੁੰਡਿਆਂ ਨੂੰ ਕਾਲ ਖਾ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 10 ਤੋਂ 15 ਦਿਨਾਂ ਵਿੱਚ ਪਿੰਡ ਵਿੱਚ 6 ਔਰਤਾਂ ਸਣੇ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤ ਦਾ ਇਹ ਸਿਲਸਿਲਾ 28 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ, ਜੋ ਜਾਰੀ ਹੈ। ਪਿੰਡ ਜਲਾਲਪੁਰ ਦੇ ਵਸਨੀਕ ਰਵਿੰਦਰ ਭਾਟੀ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਰਿਸ਼ੀ ਨਾਗਰ ਦੀ ਵੀ ਅਚਾਨਕ ਮੌਤ ਹੋ ਗਈ ਸੀ। ਉਸੇ ਦਿਨ ਉਸ ਦੇ ਪੁੱਤਰ ਦੀ ਵੀ ਮੌਤ ਹੋ ਗਈ। ਪਿੰਡ ਵਾਸੀਆਂ ਮੁਤਾਬਕ ਸਭ ਨੂੰ ਪਹਿਲਾਂ ਬੁਖਾਰ ਆਇਆ ਅਤੇ ਆਕਸੀਜਨ ਦਾ ਪੱਧਰ ਘਟਦਾ ਰਿਹਾ। ਉਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਪਿੰਡ ਵਿੱਚ ਹੋਈਆਂ ਮੌਤਾਂ ਕਾਰਨ ਹਰ ਕੋਈ ਦਹਿਸ਼ਤ ਵਿੱਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਕੋਈ ਘਰ ਨਹੀਂ ਬਚਿਆ ਜਿਸ ਵਿੱਚ ਮਰੀਜ਼ ਦਾ ਬਿਸਤਰਾ ਨਾ ਹੋਵੇ। ਉਥੇ ਹੀ ਇੱਕ ਦਰਜਨ ਤੋਂ ਵੱਧ ਲੋਕ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ। ਪਰ ਪ੍ਰਸ਼ਾਸਨ ਨੇ ਪਿੰਡ ਵਿੱਚ ਕੋਈ ਸਹਾਇਤਾ ਨਹੀਂ ਭੇਜੀ।