ਸੰਜੂ ਗੁਪਤਾ ਨਾਂ ਦੀ ਔਰਤ ਨੇ ਆਪਣੇ ਪਤੀ ਤੋਂ ਤਨਖਾਹ ਪੁੱਛ ਲਈ, ਲੇਕਿਨ ਪਤੀ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ। ਫਿਰ ਪਤਨੀ ਨੇ RTI ਦਾਇਰ ਕਰਕੇ ਆਪਣੇ ਪਤੀ ਦੀ ਤਨਖਾਹ ਦੀ ਜਾਣਕਾਰੀ ਹਾਸਲ ਕਰਨ ਦੀ ਟ੍ਰਾਈ ਕੀਤੀ।
ਸੰਜੂ ਗੁਪਤਾ ਆਪਣੇ ਪਤੀ ਨਾਲ ਤਲਾਕ ਦੇ ਕੇਸ ਦਾ ਸਾਹਮਣਾ ਕਰ ਰਹੀ ਹੈ। ਇਸ ਮਾਮਲੇ ‘ਚ ਸੰਜੂ ਗੁਪਤਾ ਨੇ ਅਦਾਲਤ ਤੋਂ ਤਲਾਕ ਦੇ ਨਾਲ-ਨਾਲ ਗੁਜ਼ਾਰਾ ਭੱਤਾ ਤੈਅ ਕਰਨ ਦੀ ਮੰਗ ਕੀਤੀ ਸੀ। ਸੰਜੂ ਨੇ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਅਦਾਲਤ ਵਿੱਚ ਆਪਣੀ ਆਮਦਨ ਦਾ ਸਹੀ ਵੇਰਵਾ ਨਹੀਂ ਦੱਸ ਰਿਹਾ ਹੈ। ਸੰਜੂ ਨੇ ਬਰੇਲੀ ਦੇ ਇਨਕਮ ਟੈਕਸ ਵਿਭਾਗ ਨੂੰ ਪਤੀ ਦੀ ਆਮਦਨ ਦਾ ਵੇਰਵਾ ਦੇਣ ਦੀ ਅਪੀਲ ਕੀਤੀ, ਪਰ ਉਸ ਦੀ ਅਪੀਲ ਰੱਦ ਕਰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਤੋਂ ਬਾਅਦ ਸੰਜੂ ਨੇ RTI ਤਹਿਤ ਆਪਣੀ ਅਪੀਲ ਦਾਇਰ ਕੀਤੀ ਪਰ ਆਮਦਨ ਕਰ ਦਫ਼ਤਰ ਦੇ ਕੇਂਦਰੀ ਲੋਕ ਸੂਚਨਾ ਅਧਿਕਾਰੀ (CPIO) ਨੇ ਵੀ ਉਸ ਦੀ ਅਪੀਲ ਨੂੰ ਰੱਦ ਕਰ ਦਿੱਤਾ। ਇਸ ਦੇ ਲਈ ਪਤੀ ਦੀ ਸਹਿਮਤੀ ਨਾ ਹੋਣ ਦੀ ਦਲੀਲ ਦਿੱਤੀ ਗਈ। ਰਿਪੋਰਟ ਮੁਤਾਬਕ ਮਹਿਲਾ ਨੇ CPIO ਦੇ ਫੈਸਲੇ ਨੂੰ FAA ਵਿੱਚ ਚੁਣੌਤੀ ਦਿੱਤੀ ਹੈ। FAA ਨੇ CPIO ਦੇ ਹੁਕਮ ਨੂੰ ਬਰਕਰਾਰ ਰੱਖਿਆ ਅਤੇ ਸੰਜੂ ਦੀ ਅਪੀਲ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਸੰਜੂ ਗੁਪਤਾ ਨੇ ਕੇਂਦਰੀ ਸੂਚਨਾ ਕਮਿਸ਼ਨ ਵਿੱਚ ਆਪਣੀ ਦੂਜੀ ਅਪੀਲ ਦਾਇਰ ਕੀਤੀ।