Wife forgotten husband : ਬਰਨਾਲਾ ਦੇ ਇੱਕ ਨੌਜਵਾਨ ਦਾ ਇੱਕ ਕੁੜੀ ਨਾਲ 9 ਸਾਲਾਂ ਤੱਕ ਪ੍ਰੇਮ ਸੰਬੰਧਾਂ ਤੋਂ ਬਾਅਦ ਉਸ ਨਾਲ ਵਿਆਹ ਦੇ ਰਿਸ਼ਤੇ ਵਿੱਚ ਬੱਝ ਗਿਆ। ਪਰ ਕੁੜੀ ਪਤੀ ਨੂੰ ਵਾਅਦਾ ਕਰਕੇ ਵਿਦੇਸ਼ ਚਲੀ ਗਈ ਕਿ ਉਹ ਮੈਰਿਜ ਸਰਟੀਫਿਕੇਟ ਦੇ ਆਧਾਰ ’ਤੇ ਉਸ ਨੂੰ ਵਿਦੇਸ਼ ਬੁਲਾ ਲਏਗੀ ਪਰ ਉਥੇ ਜਾ ਕੇ ਉਹ ਉਸ ਨੂੰ ਭੁੱਲ ਗਈ। ਇਸ ਗਮ ਵਿੱਚ ਨੌਜਵਾਨ ਨੇ ਜ਼ਹਿਰ ਖਾ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ 33 ਸਾਲਾ ਬਲਵਿੰਦਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਕ ਬਲਵਿੰਦਰ ਸਿੰਘ ਨੇ 12ਵੀਂ ਪਾਸ ਕਰਨ ਤੋਂ ਬਾਅਦ ਫੋਰਟਿਸ ਚੰਡੀਗੜ੍ਹ ਤੋਂ ਆਪਣਾ ਨਰਸਿੰਗ ਕੋਰਸ ਕੀਤਾ ਸੀ। ਫਿਰ ਉਹ ਹੋਰ ਪੜ੍ਹਾਈ ਲਈ ਸਟੱਡੀ ਵੀਜ਼ਾ ‘ਤੇ ਇੰਗਲੈਂਡ ਚਲਾ ਗਿਆ। ਉਥੇ ਰਹਿੰਦੇ ਹੋਏ ਉਸਨੇ ਦੋ ਸਾਲਾਂ ਦਾ ਕੋਰਸ ਕੀਤਾ। ਇਸ ਤੋਂ ਬਾਅਦ, ਉਸਨੇ ਉਥੇ ਵਰਕ ਪਰਮਿਟ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਚੰਡੀਗੜ੍ਹ ਵਿਚ ਨਰਸਿੰਗ ਕੋਰਸ ਲੈਂਦੇ ਸਮੇਂ ਇੱਕ ਕੈਨੇਡੀਅਨ ਪੀਆਰ ਲੜਕੀ ਸਮਨਦੀਪ ਕੌਰ ਨਾਲ ਦੋਸਤੀ ਹੋ ਗਈ ਸੀ। ਸਮਨਦੀਪ ਬਲਵਿੰਦਰ ਸਿੰਘ ਨਾਲ ਪੜ੍ਹਦੀ ਸੀ। ਸਮਨਦੀਪ ਵੀ ਕੈਨੇਡਾ ਚਲੀ ਗਈ। ਬਲਵਿੰਦਰ ਅਤੇ ਸਮਨਦੀਪ ਦਾ ਚੰਗਾ ਮਿਲਣਾ-ਜੁਲਣਾ ਸੀ। ਦੋਵੇਂ ਵਿਦੇਸ਼ ਸੈਟਲ ਹੋਣ ਦੇ ਚਾਹਵਾਨ ਸਨ। ਵਿਦਿਆਰਥੀ ਜੀਵਨ ਦੇ 9 ਸਾਲਾਂ ਬਾਅਦ ਉਹ ਦੋਵੇਂ ਇਕ-ਦੂਜੇ ਨੂੰ ਜੀਵਨ ਸਾਥੀ ਬਣਾਉਣਾ ਚਾਹੁੰਦੇ ਸਨ, ਜਿਸ ਬਾਰੇ ਦੋਵਾਂ ਦੇ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਏ। ਦੋਵੇਂ ਜਨਵਰੀ 2020 ਵਿਚ ਵਿਦੇਸ਼ ਤੋਂ ਬਰਨਾਲਾ ਵਾਪਸ ਪਰਤੇ ਸਨ। ਉਸ ਸਮੇਂ ਲੜਕੀ ਨਾਲ ਉਸਦੀ ਕੈਨੇਡੀਅਨ ਮਾਂ ਕੁਲਵਿੰਦਰ ਕੌਰ ਵੀ ਪੰਜਾਬ ਆਈ। ਲੜਕੇ ਦੀ ਮਾਂ ਇੰਦਰਜੀਤ ਕੌਰ ਅਤੇ ਉਸਦੇ ਵੱਡੇ ਭਰਾ ਸੋਨੂੰ ਸਿੰਘ ਵੀ ਆਸਟਰੇਲੀਆ ਤੋਂ ਵਾਪਸ ਪਰਤ ਆਏ।
20 ਫਰਵਰੀ ਨੂੰ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ। ਦੋਵੇਂ ਵਿਆਹ ਦੇ ਪੰਜ ਮਹੀਨੇ ਇਕੱਠੇ ਰਹੇ। ਫਿਰ ਲੜਕੀ 18 ਜੂਨ ਨੂੰ ਕਨੈਡਾ ਚਲੀ ਗਈ। ਉਸਨੇ ਵਾਅਦਾ ਕੀਤਾ ਕਿ ਉਹ ਵਿਆਹ ਦੀ ਫਾਈਲ ਦੇ ਅਧਾਰ ’ਤੇ ਜਲਦੀ ਹੀ ਆਪਣੇ ਪਤੀ ਬਲਵਿੰਦਰ ਨੂੰ ਕਨੈਡਾ ਬੁਲਾ ਲਵੇਗੀ, ਪਰ ਕੈਨੇਡਾ ਪਹੁੰਚਣ ਤੋਂ ਬਾਅਦ ਲੜਕੀ ਨੇ ਉਸ ਤੋਂ ਦੂਰੀ ਬਣਾ ਲਈ। ਉਸਨੇ ਉਸ ਨਾਲ ਫ਼ੋਨ ’ਤੇ ਗੱਲਬਾਤ ਵੀ ਨਹੀਂ ਕੀਤੀ। ਇਸ ਦੁੱਖ ਵਿੱਚ ਬਲਵਿੰਦਰ ਸਿੰਘ ਨੇ 25 ਸਤੰਬਰ ਨੂੰ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਉਸਨੇ ਪਤਨੀ ‘ਤੇ ਸੁਸਾਈਡ ਨੋਟ ‘ਚ ਵਿਆਹ ਦੇ ਨਾਂ ‘ਤੇ ਧੋਖਾ ਕਰਨ ਦਾ ਦੋਸ਼ ਲਾਇਆ ਹੈ।
ਇਸ ਦੇ ਨਾਲ ਹੀ ਮ੍ਰਿਤਕ ਨੌਜਵਾਨ ਦੇ ਚਾਚੇ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਮਨਦੀਪ ਕੌਰ, ਉਸ ਦੀ ਮਾਂ ਕੁਲਵਿੰਦਰ ਕੌਰ, ਭਰਾ ਕਮਲਦੀਪ ਸਿੰਘ ਅਤੇ ਭਾਬੀ ਨਵਦੀਪ ਕੌਰ ਧੋਖਾਧੜੀ ਕਰਦੇ ਹਨ। ਪਹਿਲਾਂ ਲੜਕੀ ਦੇ ਭਰਾ ਨੇ ਮੋਗਾ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਅਤੇ ਲੱਖਾਂ ਰੁਪਏ ਖੋਹ ਲਏ ਅਤੇ 11 ਸਾਲਾਂ ਬਾਅਦ ਵਿਆਹ ਤੋੜ ਦਿੱਤਾ। ਡੀਐਸਪੀ ਸਿਟੀ ਲਖਵੀਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਥਾਣਾ ਸਿਟੀ ਵਨ ਦੇ ਇੰਚਾਰਜ ਇੰਸਪੈਕਟਰ ਰੁਪਿੰਦਰਪਾਲ ਸਿੰਘ ਨੇ ਮੌਕੇ ’ਤੇ ਗਏ। ਏਐਸਆਈ ਸਤਵਿੰਦਰ ਪਾਲ ਸਿੰਘ ਸ਼ਰਮਾ ਨੂੰ ਕੇਸ ਇੰਚਾਰਜ ਲਗਾਇਆ ਗਿਆ ਹੈ। ਪੁਲਿਸ ਨੇ ਲੜਕੇ ਦੀ ਮਾਂ ਇੰਦਰਜੀਤ ਕੌਰ ਦੇ ਬਿਆਨ ‘ਤੇ ਸਮਨਦੀਪ ਕੌਰ, ਉਸਦੀ ਮਾਂ ਕੁਲਵਿੰਦਰ ਕੌਰ, ਭਰਾ ਕਮਲਦੀਪ ਸਿੰਘ ਅਤੇ ਭਾਬੀ ਨਵਦੀਪ ਕੌਰ ਖਿਲਾਫ ਧਾਰਾ 306 ਤਹਿਤ ਕੇਸ ਦਰਜ ਕੀਤਾ ਹੈ।