ਦਿੱਲੀ ਦੇ ਜੰਤਰ-ਮੰਤਰ ਵਿਚ ਚੱਲ ਰਿਹਾ ਪਹਿਲਵਾਨਾਂ ਦਾ ਧਰਨਾ ਖਤਮ ਹੋ ਗਿਆ ਹੈ। ਖੇਡ ਮੰਤਰੀ ਤੇ ਪਹਿਲਵਾਨਾਂ ਵਿਚ ਦੇਰ ਰਾਤ ਬੈਠਕ ਹੋਈ ਜਿਸ ਦੇ ਬਾਅਦ ਪਹਿਲਵਾਨਾਂ ਨੇ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ 4 ਹਫਤੇ ਵਿਚ ਆਪਣੀ ਰਿਪੋਰਟ ਸੌਂਪੇਗੀ। ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਕੁਸ਼ਤੀ ਸੰਘ ਦਾ ਕੰਮ ਵੀ ਕਮੇਟੀ ਦੇਖੇਗੀ। ਕੁਸ਼ਤੀ ਸੰਘ ਦੇ ਮੌਜੂਦਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਜਾਂਚ ਪੂਰੀ ਹੋਣ ਤੱਕ ਸੰਘ ਦੇ ਕੰਮ ਤੋਂ ਦੂਰ ਰਹਿਣਗੇ ਤੇ ਜਾਂਚ ਵਿਚ ਸਹਿਯੋਗ ਕਰਨਗੇ।
ਪਹਿਲਵਾਨਾਂ ਦੀਆਂ ਸ਼ਿਕਾਇਤਾਂ ਦੇ ਹੱਲ ਦੇ ਪਹਿਲੇ ਕਦਮ ਤਹਿਤ ਨਿਸ਼ਾਨੇ ‘ਤੇ ਆਏ ਭਾਰਤੀ ਕੁਸ਼ਤੀ ਮਹਾਸੰਘ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀਆਂ ਤੋਂ ਵੱਖ ਕੀਤਾ ਗਿਆ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਦੂਜੇ ਦੌਰ ਦੀ ਗੱਲਬਾਤ ਵਿਚ ਮਤਭੇਦ ਦੂਰ ਹੋਣ ‘ਤੇ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਰਵੀ ਦਹੀਆ ਸਣੇ ਹੋਰ ਪਹਿਲਵਾਨਾਂ ਨੇ ਧਰਨਾ ਖਤਮ ਕਰਨ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ : ਹਾਦਸੇ ਦੌਰਾਨ ਮਰੇ ਲੁਧਿਆਣਾ ਦੇ ਚੀਫ ਇੰਜੀਨੀਅਰ ਦਾ ਫੋਨ ਚੋਰੀ, ਵਾਪਸ ਕਰਨ ਵਾਲੇ ਨੂੰ ਭਰਾ ਦੇਵੇਗਾ 51,000
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿਨ ਵਿਚ ਭਾਰਤੀ ਕੁਸ਼ਤੀ ਮਹਾਸੰਘ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਲੱਗੇ ਯੌਨ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਭਾਰਤੀ ਓਲੰਪਿਕ ਸੰਘ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਦੇ ਮੈਂਬਰਾਂ ਵਿਚ ਮੈਰੀ ਕੋਮ, ਯੋਗੇਸ਼ਵਰ ਦੱਤ, ਡੋਲਾ ਬੈਨਰਜੀ, ਅਲਕਨੰਦਾ ਅਸ਼ੋਕ, ਸਹਿਦੇਵ ਯਾਦਵ ਤੇ ਦੋ ਵਕੀਲ ਵੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: