Young man commits suicide : ਮੋਗਾ ਵਿਖੇ ਬਧਨੀ ਕਲਾਂ ਵਿਚ ਇਕ 34 ਸਾਲਾ ਨੌਜਵਾਨ ਨੇ ਬੀਤੇ ਸੋਮਵਾਰ ਆਪਣੇ ਘਰ ਤੋਂ 5 ਕਿਲੋਮੀਟਰ ਦੂਰ ਇਕ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸ ਨੇ ਵੀਡੀਓ ਬਣਾ ਕੇ ਆਪਣੀ ਮੌਤ ਲਈ ਪਤਨੀ ਕਰਮਜੀਤ ਕੌਰ, ਸੱਸ ਭੋਲੀ, ਸਾਲਾ ਸੁਖਚੈਨ ਸਿੰਘ (ਪਿੰਡ ਦੌਧਰ), ਸਾਲੀ ਵੀਰਪਾਲ ਕੌਰ ਅਤੇ ਸਾਂਢੂ ਹਰਪ੍ਰੀਤ ਸਿੰਘ (ਰਾਜਪੁਰਾ ਬੁਰਜ, ਜ਼ਿਲ੍ਹਾ ਬਠਿੰਡਾ) ਨੂੰ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਪੁੱਤਰ ਰੇਸ਼ਮ ਸਿੰਘ ਵਜੋਂ ਹੋਈ ਹੈ।
ਵੀਡੀਓ ਵਿਚ ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਤੋਂ ਹੀ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸੇ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੀ ਮੌਤ ਨੂੰ ਬੇਕਾਰ ਨਾ ਜਾਣ ਦਿੱਤਾ ਜਾਵੇ ਅਤੇ ਉਸ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ’ਤੇ ਪੁਲਿਸ ਕਾਰਵਾਈ ਕਰਕੇ ਸਜ਼ਾ ਦਿਵਾਈ ਜਾਵੇ।
ਐਸਐਚਓ ਕਰਮਜੀਤ ਸਿੰਘ ਨੇ ਦੱਸਿਆ ਕਿ ਬਾਬਾ ਜੀਵਨ ਸਿੰਘ ਨਗਰ ਨਿਵਾਸੀ ਰੇਸ਼ਮ ਸਿੰਘ ਨੇ ਬਿਆਨ ਦਿੱਤਾ ਕਿ ਉਸ ਦੇ ਬੇਟੇ ਹਰਦੀਪ ਸਿੰਘ ਦਾ ਵਿਆਹ 9 ਮਹੀਨੇ ਪਹਿਲਾਂ ਪਿੰਡ ਦੌਧਰ ਦੀ ਕਰਮਜੀਤ ਕੌਰ ਨਾਲ ਹੋਇਆ ਸੀ। ਉਸ ਦਾ ਬੇਟਾ ਮਜ਼ਦੂਰੀ ਕਰਦਾ ਸੀ। ਵਿਆਹ ਦੇ ਬਾਅਦ ਤੋਂ ਹੀ ਕਾਫੀ ਪ੍ਰੇਸ਼ਾਨ ਚੱਲ ਰਿਹਾ ਸੀ। ਕਰਮਜੀਤ ਕੌਰ ਹਰਦੀਪ ’ਤੇ ਆਪਣੀ ਭਾਬੀ ਨਾਲ ਕਥਿਤ ਨਾਜਾਇਜ਼ ਸਬੰਧ ਰਖਣ ਦੇ ਦੋਸ਼ ਲਗਾ ਕੇ ਲੜਦੀ ਸੀ। ਪੰਚਾਇਤੀ ਸਮਝੌਤੇ ਤੋਂ ਬਾਅਦ ਕਰਮਜੀਤ ਸਹੁਰੇ ਘਰ ਤਾਂ ਆ ਗਈ ਪਰ ਫਿਰ ਵੀ ਉਸ ਨਾਲ ਲੜਦੀ ਰਹਿੰਦੀ ਸੀ।