ਪੰਜਾਬ ਦੇ ਜਲੰਧਰ ‘ਚ ਇਕ ਦੋਸਤ ਵੱਲੋਂ ਨੌਜਵਾਨ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸਤ ਨੇ ਪਹਿਲਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਉਸ ਨੂੰ ਸਿਟੀ ਰੇਲਵੇ ਸਟੇਸ਼ਨ ਨੇੜੇ ਲਾਈਨਾਂ ’ਤੇ ਸੁੱਟ ਦਿੱਤਾ। ਉੱਥੋਂ ਲੰਘ ਰਹੇ ਲੋਕਾਂ ਨੇ ਉਸ ਨੂੰ ਚੁੱਕ ਕੇ ਉਸ ਦੇ ਰਿਸ਼ਤੇਦਾਰਾਂ ਨੂੰ ਫੋਨ ‘ਤੇ ਸੂਚਨਾ ਦਿੱਤੀ। ਗ਼ਨੀਮਤ ਰਹੀ ਕਿ ਜਦੋਂ ਨੌਜਵਾਨ ਉੱਤੋਂ ਕੋਈ ਵੀ ਰੇਲਗੱਡੀ ਨਹੀਂ ਲੰਘੀ।
ਜਾਣਕਾਰੀ ਅਨੁਸਾਰ ਪੀੜਤ ਦੀ ਪਛਾਣ ਦੀਪਕ ਵਾਸੀ ਗੜ੍ਹਾ ਵੱਜੋਂ ਹੋਈ ਹੈ। ਕੁਝ ਨੌਜਵਾਨਾਂ ਨੇ ਦੀਪਕ ਨੂੰ ਪਹਿਲਾਂ ਅਗਵਾ ਕੀਤਾ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਦੀਪਕ ਨੂੰ ਡੰਡਿਆਂ ਅਤੇ ਰਾਡਾਂ ਨਾਲ ਕੁੱਟਮਾਰ ਕਰਕੇ ਉਸ ਦੀਆਂ ਉਂਗਲਾਂ ਤੋੜ ਦਿੱਤੀਆਂ। ਇਸ ਤੋਂ ਇਲਾਵਾ ਦੀਪਕ ਦੇ ਸਿਰ ਅਤੇ ਲੱਤਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਗਿਆ। ਜਿਸ ਕਰਕੇ ਉਸ ਦੇ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਰੇਲ ਮੰਤਰੀ ਦਾ ਵੱਡਾ ਐਲਾਨ, ਵੰਦੇ ਭਾਰਤ ਤੋਂ ਬਾਅਦ ਹੁਣ ਰੇਲਵੇ ਚਲਾਏਗੀ ਵੰਦੇ ਮੈਟਰੋ ਟਰੇਨ
ਪੀੜਤ ਦੀਪਕ ਨੇ ਇਸ ਘਟਨਾ ਸਬੰਧੀ ਦੱਸਿਆ ਕਿ ਉਹ ਏਪੀਜੇ ਕਾਲਜ ਵਿੱਚ ਵਿਦਿਆਰਥੀਆਂ ਦੀ ਪ੍ਰਧਾਨਗੀ ਲਈ ਮੀਟਿੰਗ ਕਰਨ ਲਈ ਹੈਨਰੀ ਪੰਪ ਆਇਆ ਸੀ। ਉਥੇ ਗਲੀ ‘ਚ ਜਦੋਂ ਉਹ ਚਾਹ ਦੇ ਸਟਾਲ ‘ਤੇ ਚਾਹ ਪੀਣ ਗਿਆ ਤਾਂ ਉਤਸਵ, ਬਾਸੂ ਅਤੇ ਉਸ ਦੇ ਨਾਲ ਆਏ ਲੜਕਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕਾਰ ਵਿਚ ਬਿਠਾ ਦਿੱਤਾ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਡੋਮੋਰੀਆ ਪੁਲ ਸਿਟੀ ਰੇਲਵੇ ਸਟੇਸ਼ਨ ਨੇੜੇ ਲਾਈਨਾਂ ‘ਤੇ ਸੁੱਟ ਦਿੱਤਾ ਅਤੇ ਉੱਥੋਂ ਚਲੇ ਗਏ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੀਪਕ ਨੇ ਕਿਹਾ ਕਿ ਬਾਸੂ ਅਤੇ ਉਤਸਵ ਉਨ੍ਹਾਂ ਲੜਕਿਆਂ ਨਾਲ ਦੁਸ਼ਮਣੀ ਹੈ, ਜਿਨ੍ਹਾਂ ਨੂੰ ਉਹ ਸਪੋਰਟ ਕਰ ਰਿਹਾ ਸੀ। ਦੀਪਕ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਆਪਣੇ ਇਕ ਹੋਰ ਦੋਸਤ ਤਰੁਣ ਭਗਤ ਦੀ ਵੀ ਕੁੱਟਮਾਰ ਕੀਤੀ ਸੀ, ਜਿਸ ਦੇ ਸਿਰ ‘ਤੇ 16 ਟਾਂਕੇ ਲੱਗੇ ਸਨ। ਪੀੜਤ ਨੇ ਇਹ ਵੀ ਦੱਸਿਆ ਕਿ ਉਤਸਵ ਖਿਲਾਫ ਪਹਿਲਾਂ ਵੀ ਕਤਲ ਦਾ ਕੇਸ ਚੱਲ ਰਿਹਾ ਹੈ ਅਤੇ ਉਹ ਜ਼ਮਾਨਤ ‘ਤੇ ਬਾਹਰ ਹੈ।