ਕ੍ਰਿਕਟ ਵਿੱਚ ਆਲਰਾਊਂਡਰ ਹਰਪ੍ਰੀਤ ਸਿੰਘ ਬਰਾੜ ਦਾ ਕਰੀਅਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਜਿਸ ਤਰ੍ਹਾਂ ਕ੍ਰਿਕਟ ਨੂੰ ਅਨਿਸ਼ਚਿਤਤਾ ਦੀ ਖੇਡ ਕਿਹਾ ਜਾਂਦਾ ਹੈ, ਉਸ ਤਰ੍ਹਾਂ ਹਰਪ੍ਰੀਤ ਸਿੰਘ ਬਰਾੜ ਦੇ ਕਰੀਅਰ ਵਿੱਚ ਵੀ ਅਨਿਸ਼ਚਿਤਤਾ ਦਾ ਮਾਹੌਲ ਸੀ । ਪਰ ਹਰਪ੍ਰੀਤ ਨੇ ਕਦੇ ਹਿੰਮਤ ਨਹੀਂ ਹਾਰੀ ਅਤੇ ਉਸ ਦੇ ਨਤੀਜੇ ਵਜੋਂ ਅੱਜ ਉਸਨੇ ਆਪਣੇ ਆਪ ਨੂੰ ਦੁਬਾਰਾ ਸਾਬਿਤ ਕਰ ਅਨਿਸ਼ਚਿਤਤਾ ਨੂੰ ਸੰਭਾਵਨਾ ਵਿੱਚ ਬਦਲ ਦਿੱਤਾ ਹੈ। ਖੱਬੇ ਹੱਥ ਦੇ ਗੇਂਦਬਾਜ਼ ਦੇ ਨਾਲ-ਨਾਲ ਖੱਬੇ ਹੱਥ ਦੇ ਆਲਰਾਊਂਡਰ ਹਰਪ੍ਰੀਤ ਸਿੰਘ ਬਰਾੜ ਨੂੰ ਤੀਜੀ ਵਾਰ ਆਈ.ਪੀ.ਐੱਲ. ਲਈ ਚੁਣੇ ਗਏ ਹਨ। ਇਸ ਤੋਂ ਪਹਿਲਾਂ ਘਰੇਲੂ ਕ੍ਰਿਕਟ ਵਿੱਚ ਹਰਪ੍ਰੀਤ ਪੰਜਾਬ ਦੀ ਟੀਮ ਕਿੰਗਜ਼ ਇਲੈਵਨ ਵਿੱਚ ਆਪਣੀ ਤਾਕਤ ਦਿਖਾ ਚੁੱਕੇ ਹਨ ।
ਭਾਰਤ ਦੇ ਨੌਜਵਾਨ ਆਲਰਾਊਂਡਰ ਹਰਪ੍ਰੀਤ ਬਰਾੜ ਟੀ-20 ਮੈਚਾਂ ਵਿੱਚ ਗੇਂਦਬਾਜ਼ੀ ਵਿੱਚ ਆਪਣੀ ਕਾਬਲੀਅਤ ਦਿਖਾ ਚੁੱਕੇ ਹਨ ਪਰ ਬੱਲੇਬਾਜ਼ੀ ਵਿੱਚ ਅਜੇ ਤੱਕ ਆਪਣਾ ਜਲਵਾ ਨਹੀਂ ਦਿਖਾ ਸਕੇ ਹਨ । ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਹ ਬੈਟਿੰਗ ਆਰਡਰ ਵਿੱਚ ਪੰਜਵੇਂ-ਛੇਵੇਂ ਨੰਬਰ ‘ਤੇ ਰਹੇ ਹਨ। ਹਰਪ੍ਰੀਤ ਦੇ ਪਿਤਾ ਮਹਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਿੰਗਜ਼ ਪੰਜਾਬ ਆਪਣਾ ਬੈਟਿੰਗ ਆਰਡਰ ਬਦਲ ਕੇ ਹਰਪ੍ਰੀਤ ਨੂੰ ਅੱਗੇ ਲਿਆਉਂਦੀ ਹੈ ਤਾਂ ਉਹ ਬੱਲੇਬਾਜ਼ੀ ਵਿੱਚ ਵੀ ਆਪਣੀ ਪ੍ਰਤਿਭਾ ਦਿਖਾ ਸਕਦੀ ਹੈ।
ਦੱਸ ਦੇਈਏ ਕਿ ਹਰਪ੍ਰੀਤ ਦੇ ਪਿਤਾ ਮਹਿੰਦਰ ਸਿੰਘ ਬਰਾੜ ਪਹਿਲਾਂ ਫੌਜ ਵਿੱਚ ਸਨ । ਫੌਜ ਵਿੱਚੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ । ਹੁਣ ਪੁਲਿਸ ਤੋਂ ਸੇਵਾਮੁਕਤ ਹੋ ਕੇ ਜ਼ੀਰਕਪੁਰ ਵਿੱਚ ਪਰਿਵਾਰ ਸਮੇਤ ਰਹਿ ਰਹੇ ਹਨ । ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਦਾ ਜਨਮ 16 ਸਤੰਬਰ 1995 ਨੂੰ ਮੋਗਾ ਵਿਖੇ ਹੋਇਆ ਸੀ। ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਪਿਤਾ ਨੇ ਦੱਸਿਆ ਕਿ ਜਦੋਂ ਹਰਪ੍ਰੀਤ 10-11 ਸਾਲ ਦਾ ਸੀ ਤਾਂ ਉਸਨੇ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਹਰਪ੍ਰੀਤ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕ ਸੀ । ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਹਰਪ੍ਰੀਤ ਨੂੰ ਕ੍ਰਿਕਟ ਖੇਡਣ ਤੋਂ ਕਦੇ ਨਹੀਂ ਰੋਕਿਆ ।
ਗੌਰਤਲਬ ਹੈ ਕਿ ਹਰਪ੍ਰੀਤ ਬਰਾੜ ਹੁਣ ਤੱਕ 22 ਟੀ-20 ਮੈਚ ਖੇਡ ਚੁੱਕੇ ਹਨ। 22 ਪਾਰੀਆਂ ਵਿੱਚ ਗੇਂਦਬਾਜ਼ੀ ਕਰਦੇ ਹੋਏ 18.50 ਦੀ ਔਸਤ ਅਤੇ 6.74 ਦੌੜਾਂ ਦੀ ਔਸਤ ਨਾਲ 26 ਵਿਕਟਾਂ ਲਈਆਂ ਹਨ । ਹਰਪ੍ਰੀਤ ਦੀ ਬਿਹਤਰੀਨ ਗੇਂਦਬਾਜ਼ੀ 22 ਦੌੜਾਂ ਦੇ ਕੇ 4 ਵਿਕਟਾਂ ਰਹੀਆਂ ਹਨ ।
ਵੀਡੀਓ ਲਈ ਕਲਿੱਕ ਕਰੋ -: