ਕਪੂਰਥਲਾ ਵਿਚ 14 ਦਸੰਬਰ ਨੂੰ ਹੋਣ ਵਾਲੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਡਰਾਈ ਡੇ ਐਲਾਨਿਆ ਗਿਆ ਹੈ। ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਨੇ 14 ਦਸੰਬਰ ਦੀ ਰਾਤ 12 ਵਜੇ ਤੋਂ 15 ਦਸੰਬਰ ਦੀ ਸਵੇਰ 10 ਵਜੇ ਤੱਕ ਡਰਾਈ ਡੇ ਲਾਗੂ ਰਹੇਗਾ।
ਕਪੂਰਥਲਾ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਅਮਿਤ ਕੁਮਾਰ ਪੰਚਾਲ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਐੱਸਐੱਸਪੀ ਕਪੂਰਥਲਾ, ਸਾਰੇ ਐੱਸਡੀਐੱਮ ਤੇ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਨੂੰ ਇਨ੍ਹਾਂ ਹੁਕਮਾਂ ਦਾ ਸਖਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਵਿਨੇਸ਼ ਫੋਗਾਟ ਨੇ ਸੰਨਿਆਸ ਤੋਂ ਵਾਪਸੀ ਦਾ ਕੀਤਾ ਐਲਾਨ, 2028 ਦੇ ਲਾਸ ਏਂਜਲਸ ਓਲੰਪਿਕ ਖੇਡਣ ਦੀ ਪ੍ਰਗਟਾਈ ਇੱਛਾ
ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ ਨਿਯੁਕਤ ਆਬਜ਼ਰਵਰ ਜਗਦੀਪ ਸਹਿਗਲ ਕਪੂਰਥਲਾ ਪਹੁੰਚੇ ਹਨ। ਉਹ ਸਥਾਨਕ ਸਰਕਾਰ ਦੇ ਸੰਯੁਕਤ ਸਕੱਤਰ ਵੀ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਜਨਰਲ ਆਬਜ਼ਰਵਰ ਜਗਦੀਪ ਸਹਿਗਲ ਦਾ ਸੰਪਰਕ ਨੰਬਰ 8728756083 ਹੈ। ਚੋਣ ਮਿਆਦ ਦੌਰਾਨ ਉਹ ਜੀ. ਓ. ਮੈਸ, ਪੁਲਿਸ ਟ੍ਰੇਨਿੰਗ ਸੈਂਟਰ ਵਿਚ ਉਪਲਬਧ ਰਹਿਣਗੇ। ਉੁਨ੍ਹਾਂ ਨਾਲ ਲਾਇਸੈਂਸਿੰਗ ਅਧਿਕਾਰੀ ਵਰੁਣ ਚੌਧਰੀ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਚੋਣ ਸਬੰਧੀ ਕਿਸੇ ਵੀ ਜਾਣਕਾਰੀ ਜਾਂ ਸ਼ਿਕਾਇਤ ਲਈ ਨਾਗਰਿਕ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:























