ਜੇਕਰ ਤੁਹਾਨੂੰ ਵੀ ਤੁਰੰਤ ਲੋਨ ਦੇਣ ਵਾਲੇ ਐਪਸ ਤੋਂ ਪ੍ਰੇਸ਼ਾਨੀ ਹੈ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਭਾਰਤ ਵਿਚ ਸਾਰੇ ਤਰ੍ਹਾਂ ਦੇ ਇੰਸਟੈਂਟ ਲੋਨ ਬੈਨ ਹੋਣ ਵਾਲੇ ਹਨ।ਇਸ ਲਈ ਸਰਕਾਰ ਨੇ ਗੂਗਲ ਤੇ ਐਪਲ ਨੂੰ ਹੁਕਮ ਦਿੱਤਾ ਹੈ। ਸਰਕਾਰ ਨੇ ਇਹ ਫੈਸਲਾ ਲੋਨ ਐਪਸ ਜ਼ਰੀਏ ਲੋਕਾਂ ਤੋਂ ਹੋ ਰਹੇ ਫਰਾਡ ਨੂੰ ਲੈ ਕੇ ਕੀਤਾ ਹੈ।
ਕੇਂਦਰੀ ਇਲੈਕਟ੍ਰਾਨਿਕਸ ਤੇ ਸੂਚਨਾ ਉਦਯੋਗਿਕ ਸੂਬਾ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਅੱਜ ਗੂਗਲ, ਪਲੇਅ ਸਟੋਰ ਤੇ ਐਪਲ ਐਪ ਸਟੋਰ ਦੋਵੇਂ ‘ਤੇ ਕਈ ਐਪਲੀਕੇਸ਼ਨ ਹਨ ਜੋ ਭਾਰਤੀਆਂ ਵੱਲੋਂ ਇਸਤੇਮਾਲ ਕੀਤੇ ਜਾਂਦੇ ਹਨ। ਅਸੀਂ ਐਪਲੀਕੇਸ਼ਨ ਦੇ ਇਕ ਸੈੱਟ ਟਰੈਕ ਕਰ ਰਹੇ ਹਾਂ ਜੋ ਲੋਨ ਐਪਲੀਕੇਸ਼ਨ ਹਨ।
ਉਨ੍ਹਾਂ ਕਿਹਾ ਕਿ ਅਸੀਂ ਗੂਗਲਰ ਤੇ ਐਪਲ ਦੋਵਾਂ ਨੂੰ ਇਕ ਸਲਾਹ ਜਾਰੀ ਕੀਤਾ ਹੈ ਕਿ ਉਨ੍ਹਾਂ ਨੂੰ ਅਸੁਰੱਖਿਅਤ ਐਪਲੀਕੇਸ਼ਨ ਤੇ ਗੈਰ-ਕਾਨੂੰਨੀ ਐਪਲੀਕੇਸ਼ਨ ਨੂੰ ਸਟੋਰ ‘ਤੇ ਲਿਸਟ ਨਹੀਂ ਕਰਨਾ ਚਾਹੀਦਾ। ਡਿਜੀਟਲ ਨਾਗਰਿਕ ਲਈ ਇੰਟਰਨੈੱਟ ਨੂੰ ਸੁਰੱਖਿਅਤ ਤੇ ਭਰੋਸੇਯੋਗ ਬਣਾਏ ਰੱਖਣਾ ਸਾਡੀ ਸਰਕਾਰ ਦਾ ਉਦੇਸ਼ ਤੇ ਮਿਸ਼ਨ ਹੈ।
ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ ਹਾਈਕੋਰਟ ਨੇ ਅਪਣਾਇਆ ਸਖਤ ਰੁਖ਼, ਪੁਲਿਸ-ਐਂਟੀ ਨਾਰਕੋਟਿਕਸ ਸੈੱਲ ਨੂੰ ਦਿੱਤੇ ਕਾਰਵਾਈ ਦੇ ਹੁਕਮ
ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਇਨ੍ਹਾਂ ਐਪਸ ਨੂੰ ਪੂਰੀ ਤਰ੍ਹਾਂ ਤੋਂ ਖਤਮ ਕਰਨ ਲਈ ਆਰਬੀਆਈ ਦੇ ਨਾਲ ਜਲਦ ਤੋਂ ਜਲਦ ਬੈਠਕ ਕੀਤੀ ਜਾਵੇਗੀ ਤੇ ਇਕ ਲਿਸਟ ਬਣਾਈ ਜਾਵੇਗੀ। ਲਿਸਟ ਦੇ ਆਉਣ ਦੇ ਬਾਅਦ ਸਿਰਫ ਉਹੀ ਐਪ ਇੰਸਟੈਂਟ ਲੋਨ ਦੇ ਸਕਣਗੇ ਜੋ ਉਸ ਲਿਸਟ ਵਿਚ ਸ਼ਾਮਲ ਹੋਣਗੇ। ਇਸ ਲਈ ਇਕ ਮਾਪਦੰਡ ਬਣਾਇਆ ਜਾਵੇਗਾ।