ਪੁਲਿਸ ਕਮਿਸ਼ਨਰ ਲੁਧਿਆਣਾ IPS ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਵਰਿੰਦਰ ਸਿੰਘ ਬਰਾੜ ਡੀਸੀਪੀ ਇਨਵੈਸਟੀਗੇਸ਼ਨ ਲੁਧਇਆਣਾ, ਮੈਡਮ ਰੁਪਿੰਦਰ ਕੌਰ ਸਰਾਂ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐੱਸ. ਏ.ਸੀ.ਪੀ. ਇਨਵੈਸਟੀਗੇਸ਼ਨ-2/ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ Insp. ਬੇਅੰਤ ਜੁਨੇਜਾ ਇੰਚਾਰਜ ਕ੍ਰਾਈਮ ਬ੍ਰਾਂਚ-2/ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਟੀ-ਪੁਆਇੰਟ ਮੋਗਾ ਕਾਲੋਨੀ, 33 ਫੁੱਟਾ ਰੋਡ, ਲੁਧਿਆਣਾ ਤੋਂ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਅਭਿਸ਼ੇਕ ਸ਼ਾਹੀ ਉਰਫ ਅਭੀ ਪੁੱਤਰ ਤਾਰਕੇਸ਼ਵਰ ਸ਼ਾਹੀ ਵਾਸੀ ਮਕਾਨ ਨੰਬਰ 9, ਗਲੀ ਨੰਬਰ 4, ਮੁਹੱਲਾ ਨਿਊ ਰਾਜੂ ਕਾਲੋਨੀ ਥਾਣਾ ਜਮਾਲਪੁਰ ਲੁਧਿਆਣਾ ਨੂੰ 65 ਗ੍ਰਾਮ ਹੈਰੋਇਨ, 01 ਇਲੈਕਟ੍ਰਾਨਿਕ ਕੰਡਾ ਅਤੇ 20 ਖਾਲੀ ਮੋਮੀ ਲਿਫਾਫਿਆਂ ਸਣੇ ਕਾਬੂ ਕੀਤਾ।
ਇਹ ਵੀ ਪੜ੍ਹੋ : ਦਿੱਲੀ ਨੂੰ ਨਵੇਂ ਸਾਲ ਦਾ ਤੋਹਫ਼ਾ! ਰੈਸਟੋਰੈਂਟ-ਹੋਟਲ ਖੋਲ੍ਹਣਾ ਹੋਵੇਗਾ ਸੌਖਾ, 24 ਘੰਟੇ ਖੁੱਲ੍ਹਣਗੇ ਇਨ੍ਹਾਂ ਹੋਟਲਾਂ ਦੇ ਬਾਰ
ਦੋਸ਼ੀ ਖਿਲਾਫ ਮੁਕੱਦਮਾ ਨੰਬਰ 336, ਮਿਤੀ 31.12.2022 ਅ/ਧ 21-61-85 ਐੱਨ.ਡੀ.ਪੀ.ਐੱਸ. ਥਾਣਾ ਜਮਾਲਪੁਰ, ਲੁਧਿਆਣਾ ਵਿਖੇ ਦਰਜ ਰਜਿਸਟਰ ਕਰਾਇਆ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਮਜੀਦ ਪੁੱਛਗਿੱਛ ਕੀਤੀ ਜਾਏਗੀ, ਜਿਸ ਦੀ ਪੁੱਛਗਿੱਛ ਤੋਂ ਹੋਰ ਕਈ ਅਹਿਮ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: