ਮੁਹਾਲੀ-ਪੰਚਕੂਲਾ ਅਤੇ ਚੰਡੀਗੜ੍ਹ ਵਿੱਚ ਮੈਟਰੋ ਚਲਾਉਣ ਲਈ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਤੋਂ ਮਨਜ਼ੂਰੀ ਮਿਲ ਗਈ ਹੈ। ਟ੍ਰਾਈਸਿਟੀ ਲਈ ਵਿਆਪਕ ਗਤੀਸ਼ੀਲਤਾ ਯੋਜਨਾ (CMP) ਤਿਆਰ ਹੈ। ਚੰਡੀਗੜ੍ਹ ਵਿਚ ਸਾਲ 2052 ਤੱਕ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕੰਮਾਂ ’ਤੇ ਕਰੀਬ 4600 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿੱਚੋਂ, ਸਭ ਤੋਂ ਵੱਧ ਖਰਚਾ – 2320 ਕਰੋੜ ਰੁਪਏ MRTS ਪ੍ਰੋਜੈਕਟ ਯਾਨੀ ਮੈਟਰੋ ਉੱਤੇ ਖਰਚ ਕੀਤੇ ਜਾਣੇ ਹਨ। ਮਲਟੀ-ਲੇਵਲ ਪਾਰਕਿੰਗ ਵਰਗੇ ਵਿਕਲਪਾਂ ‘ਤੇ ਲਗਭਗ 1019 ਕਰੋੜ ਰੁਪਏ ਖਰਚ ਕਰਨੇ ਪੈਣਗੇ।
ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ (RITES) ਨੇ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿੱਚ ਵੱਧ ਰਹੇ ਟਰੈਫਿਕ ਜਾਮ ਨੂੰ ਖਤਮ ਕਰਨ ਲਈ ਇੱਕ ਵਿਆਪਕ ਗਤੀਸ਼ੀਲਤਾ ਯੋਜਨਾ CMP) ਤਿਆਰ ਕੀਤੀ ਹੈ। ਇਸ ਵਿੱਚ ਮੈਟਰੋ ਚਲਾਉਣ, ਕਈ ਥਾਵਾਂ ’ਤੇ ਫਲਾਈਓਵਰ-ਅੰਡਰਪਾਸ ਬਣਾਉਣ, ਕਈ ਕਿਲੋਮੀਟਰ ਸਾਈਕਲ ਟਰੈਕ, ਕਈ ਬੱਸ ਸਟੈਂਡ, ਮਲਟੀਲੇਵਲ ਪਾਰਕਿੰਗ ਸਮੇਤ ਕਈ ਸੁਝਾਅ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਦਵਾਈ ਲੈਣ ਜਾ ਰਹੇ ਪਤੀ-ਪਤਨੀ ਨੂੰ ਬੱਸ ਨੇ ਮਾਰੀ ਟੱਕਰ, ਇਲਾਜ ਦੌਰਾਨ ਮੌ.ਤ
ਚੰਡੀਗੜ੍ਹ ‘ਚ 3 ਵੱਖ-ਵੱਖ ਥਾਵਾਂ ‘ਤੇ ਮਲਟੀਲੇਵਲ ਕਾਰ ਪਾਰਕਿੰਗ ਬਣਾਈ ਜਾਵੇਗੀ। ਸਭ ਤੋਂ ਵੱਡੀ ਪਾਰਕਿੰਗ 8000 ਵਾਹਨਾਂ ਦੀ ਸਮਰੱਥਾ ਵਾਲੇ ਸੈਕਟਰ-34 ਸਬ ਸਿਟੀ ਸੈਂਟਰ ਵਿੱਚ ਹੋਵੇਗੀ। ਮੁੱਖ ਸੜਕਾਂ ਦੇ ਨਾਲ ਲਗਭਗ 25 ਕਿਲੋਮੀਟਰ ਸਾਈਕਲ ਟਰੈਕ ਬਣਾਏ ਜਾਣਗੇ, 110 ਕਿਲੋਮੀਟਰ ਫੁੱਟਪਾਥ ਬਣਾਏ ਜਾਣਗੇ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਨੇ ਵੀਰਵਾਰ ਨੂੰ ਇਸ ਰਿਪੋਰਟ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: