ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ 18 ਅਪ੍ਰੈਲ ਵੀਰਵਾਰ ਨੂੰ ਮੋਹਾਲੀ ‘ਚ ਹੋਵੇਗਾ। ਇਹ ਮੈਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਦੇ ਲਈ ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਪਹਿਲਾਂ ਹੀ ਚੰਡੀਗੜ੍ਹ ‘ਚ ਮੌਜੂਦ ਹੈ।
ਮੁੰਬਈ ਇੰਡੀਅਨਜ਼ ਦੀ ਟੀਮ ਵੀ ਦੇਰ ਰਾਤ ਚੰਡੀਗੜ੍ਹ ਪਹੁੰਚ ਗਈ ਹੈ। ਇਸ ‘ਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਪੀਯੂਸ਼ ਚਾਵਲਾ ਅਤੇ ਟੀਮ ਦੇ ਹੋਰ ਖਿਡਾਰੀ ਵੀ ਮੌਜੂਦ ਹਨ।
18 ਅਪ੍ਰੈਲ ਨੂੰ ਹੋਣ ਵਾਲੇ ਮੈਚ ਲਈ ਦੋਵਾਂ ਟੀਮਾਂ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਇਲੈਵਨ ਦੇ ਖਿਡਾਰੀ ਅੱਜ ਸ਼ਾਮ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿੱਚ ਅਭਿਆਸ ਕਰਨਗੇ। ਇਸ ਦੇ ਲਈ 16 ਅਤੇ 17 ਅਪ੍ਰੈਲ ਨੂੰ ਦੋਵਾਂ ਟੀਮਾਂ ਦਾ ਅਭਿਆਸ ਪ੍ਰੋਗਰਾਮ ਤੈਅ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ 18 ਤਰੀਕ ਨੂੰ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਇਸ ਕਾਰਨ ਖੇਡ ਵਿੱਚ ਕੁਝ ਵਿਘਨ ਪੈ ਸਕਦਾ ਹੈ। ਹਾਲਾਂਕਿ ਇਸ ਸਟੇਡੀਅਮ ਵਿੱਚ ਵਿਸ਼ੇਸ਼ ਡਰੇਨੇਜ ਸਿਸਟਮ ਲਗਾਇਆ ਗਿਆ ਹੈ, ਜਿਸ ਕਾਰਨ ਮੀਂਹ ਪੈਣ ਤੋਂ ਕੁਝ ਦੇਰ ਬਾਅਦ ਹੀ ਪਾਣੀ ਦਾ ਨਿਕਾਸ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਨਕ.ਲੀ ਬੰਦੂ.ਕ ਨਾਲ ਸੁਨਿਆਰੇ ਨੂੰ ਲੁੱਟਣ ਵਾਲਾ ਕਾਬੂ, ਜ਼ਮਾਨਤ ‘ਤੇ ਛੁੱਟਣ ਮਗਰੋਂ ਕੀਤੀ ਵਾਰ.ਦਾਤ
ਪੰਜਾਬ ਕਿੰਗਜ਼ ਇਲੈਵਨ ਦਾ ਟਾਪ ਆਰਡਰ ਲਗਾਤਾਰ ਖਰਾਬ ਪ੍ਰਦਰਸ਼ਨ ਕਰ ਰਿਹਾ ਹੈ। ਕਪਤਾਨ ਸ਼ਿਖਰ ਧਵਨ ਨੇ 2024 ਦੇ ਇਸ ਸੀਜ਼ਨ ‘ਚ ਪੰਜ ਮੈਚ ਖੇਡਦੇ ਹੋਏ ਸਿਰਫ 152 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਸੈਮ ਕੁਰਨ ਨੇ 126 ਦੌੜਾਂ ਅਤੇ ਪ੍ਰਭੂ ਸਿਮਰਨ ਨੇ ਵੀ 6 ਮੈਚਾਂ ‘ਚ 119 ਦੌੜਾਂ ਬਣਾਈਆਂ।
ਇਸੇ ਤਰ੍ਹਾਂ ਜੌਨੀ ਬੇਅਰਸਟੋ ਨੇ 6 ਮੈਚਾਂ ‘ਚ ਸਿਰਫ 96 ਦੌੜਾਂ ਬਣਾਈਆਂ ਹਨ। ਇਸ ਕਾਰਨ ਟੀਮ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਮ ਲਈ ਸਮੱਸਿਆ ਇਹ ਹੈ ਕਿ ਟਾਪ ਆਰਡਰ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: