Milind EP Fragrance Releases: ਮਸ਼ਹੂਰ ਪੰਜਾਬੀ ਗਾਇਕ ਮਿਲਿੰਦ ਗਾਬਾ ਦੀ ਨਵੀਂ ਐਲਬਮ ‘ਫਰੈਗਰੈਂਸ’ ਰਿਲੀਜ਼ ਹੋ ਗਈ ਹੈ। ਮਿਲਿੰਦ ‘ਮਿਊਜ਼ਿਕ MG ਦੇ ਨਾਂ ਨਾਲ ਵੀ ਪ੍ਰਸਿੱਧ ਹਨ। ਇੱਕ ਸ਼ਾਨਦਾਰ ਪੰਜਾਬੀ ਗਾਇਕ ਹੋਣ ਤੋਂ ਇਲਾਵਾ, ਮਿਲਿੰਦ ਇੱਕ ਰੈਪਰ, ਅਭਿਨੇਤਾ ਅਤੇ ਸੰਗੀਤਕਾਰ ਵੀ ਹੈ।

Milind EP Fragrance Releases
ਉਸਨੇ 2014 ਵਿੱਚ ‘4 ਮੈਨ ਡਾਊਨ’ ਨਾਲ ਆਪਣੇ ਗਾਇਕੀ ਦੀ ਸ਼ੁਰੂਆਤ ਕੀਤੀ। ਉਸ ਨੇ ‘ਐਸੇ ਨਾ ਦੇਖ’, ‘ਯਾਰ ਮੋਡ ਦੋ’, ‘ਨਜ਼ਰ ਲੱਗ ਜਾਏਗੀ’ ਵਰਗੇ ਹਿੱਟ ਗੀਤ ਗਾਏ ਹਨ। ਉਹ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਕਾਫੀ ਮਸ਼ਹੂਰ ਹੈ। ਮਿਲਿੰਦ ਗਾਬਾ ਹਿੰਦੀ ਫਿਲਮ ‘ਵੈਲਕਮ ਬੈਕ’ ਅਤੇ ‘ਦਿੱਲੀ ਵਾਲੀ ਜ਼ਾਲਿਮ ਗਰਲਫਰੈਂਡ’ ਦੇ ਟਾਈਟਲ ਟਰੈਕ ਵਿੱਚ ਵੀ ਆਪਣੀ ਆਵਾਜ਼ ਦੇ ਚੁੱਕੇ ਹਨ। ਹਾਲ ਹੀ ‘ਚ ਮਿਲਿੰਦ ਗਾਬਾ ਨੇ ‘ਵਾਪਸ ਨਾ ਆਏਂਗੇ’ ਦਾ ਨਵਾਂ ਟ੍ਰੈਕ ਰਿਲੀਜ਼ ਕੀਤਾ ਹੈ, ਜੋ ਉਨ੍ਹਾਂ ਦੀ ਐਲਬਮ ‘ਫਰੈਗਰੈਂਸ‘ ਦਾ ਹਿੱਸਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਮਿਲਿੰਦ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਫਰੈਗਰੈਂਸ ਨਾਮ ਕਿਉਂ ਚੁਣਿਆ, ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਗੀਤ ਦਾ ਨਾਮ ਇਤਰਾ ਰੱਖਣਾ ਚਾਹੁੰਦਾ ਸੀ, ਪਰ ਇਸ ਨਾਮ ਨਾਲ ਇੱਕ ਹੋਰ ਗੀਤ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਸੀ। ਇਸੇ ਲਈ ਫਰੈਗਰੈਂਸ ਦਾ ਨਾਮ ਚੁਣਿਆ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ, ‘ਮੈਂ ਉਨ੍ਹਾਂ ਲੋਕਾਂ ਨੂੰ ਪਿਆਰ ਕਰਦਾ ਹਾਂ, ਜਿਨ੍ਹਾਂ ਨੂੰ ਬਾਹਰੋਂ ਵੀ ਓਨੀ ਹੀ ਮਹਿਕ ਆਉਂਦੀ ਹੈ ਜਿੰਨੀ ਦਿਲ ਤੋਂ।’ ਮਿਲਿੰਦ ਗਾਬਾ ਜਿਹਨਾਂ ਨੇ ਨਿੱਕੀ ਉਮਰ ‘ਚ ਹੀ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਲਿਆ ਹੈ ਤੇ ਗਾਬਾ ਦਾ ਹਰ ਗਾਣਾ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦਾ ਹੈ।